Terrorist Attack on Kabul Gurdwara Sahib 4 killed – ਕਾਬੁਲ ਦੇ ਗੁਰਦੁਆਰਾ ਸਾਹਿਬ ’ਤੇ ਅੱਤਵਾਦੀ ਹਮਲਾ, 4 ਮੌਤਾਂ, World Punjabi News

Must read

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

Captain talks with Bhai Nirmal Singh s son and nephew – ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਦਿੱਤਾ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ...

ਅਣਪਛਾਤੇ ਅੱਤਵਾਦੀਆਂ ਨੇ ਅੱਜ ਪੁਰਾਣੇ ਕਾਬੁਲ ਸ਼ਹਿਰ ’ਚ ਸਥਿਤ ਇੱਕ ਗੁਰਦੁਆਰਾ ਸਾਹਿਬ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਸ ਵੇਲੇ 150 ਤੋਂ ਵੀ ਜ਼ਿਆਦਾ ਸਿੱਖ ਸ਼ਰਧਾਲੂ ਇਸ ਗੁਰੂਘਰ ’ਚ ਮੋਜੂਦ ਸਨ। ਇਹ ਖ਼ਬਰ ਲਿਖੇ ਜਾਣ ਤੱਕ ਚਾਰ ਵਿਅਕਤੀ ਮਾਰੇ ਗਏ ਸਨ। ਮਾਰੇ ਗਏ ਵਿਅਕਤੀ ਸ਼ਰਧਾਲੂ ਸਨ ਜਾਂ ਕੋਈ ਹੋਰ – ਇਸ ਬਾਰੇ ਕੁਝ ਪੱਕਾ ਪਤਾ ਨਹੀਂ ਲੱਗ ਸਕਿਆ। ਚਸ਼ਮਦੀਦ ਗਵਾਹਾਂ ਅਨੁਸਾਰ ਗੋਲੀਬਾਰੀ ਹਾਲੇ ਵੀ ਜਾਰੀ ਹੈ।

 

 

ਅੱਤਵਾਦੀ ਹਮਲੇ ਦੀ ਸੂਚਨਾ ਮਿਲਦਿਆਂ ਅਫ਼ਗ਼ਾਨਿਸਤਾਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਬਲ ਭੇਜੇ। ਉਨ੍ਹਾਂ ਅੱਤਵਾਦੀਆਂ ਨੂੰ ਘੇਰਾ ਪਾ ਲਿਆ ਹੈ।

 

 

ਅਫ਼ਗ਼ਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਇੱਕ ਸਿੱਖ ਸਾਥੀ ਦੀ ਕਾੱਲ ਆਈ ਹੈ ਤੇ ਉਨ੍ਹਾਂ ਹੀ ਇਸ ਹਮਲੇ ਬਾਰੇ ਜਾਣਕਾਰੀ ਦਿੱਤਾ ਹੈ। ਪੁਲਿਸ ਹੁਣ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਗੋਲੀਆਂ ਚਲਾ ਰਹੀ ਹੈ।

 

 

ਕਿਸੇ ਅੱਤਵਾਦੀ ਜੱਥੇਬੰਦੀ ਨੇ ਹਾਲੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਟਵੀਟ ਕਰ ਕੇ ਦੱਸਿਆ ਕਿ ਇਸ ਹਮਲੇ ਪਿੱਛੇ ਤਾਲਿਬਾਨ ਦਾ ਹੱਥ ਨਹੀਂ ਹੈ।

 

 

ਇਸ ਮਹੀਨੇ ਦੇ ਅਰੰਭ ’ਚ ਅਫ਼ਗ਼ਾਨਿਸਤਾਨ ਦੇ ਘੱਟ–ਗਿਣਤੀ ਸ਼ੀਆ ਭਾਈਚਾਰੇ ਦੇ ਇੱਕ ਇਕੱਠ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਕੇ 32 ਵਿਅਕਤੀਆਂ ਦੀ ਜਾਨ ਲੈ ਲਈ ਸੀ।

 

 

ਇਸ ਮੁਸਲਿਮ ਬਹੁ–ਗਿਣਤੀ ਵਾਲੇ ਦੇਸ਼ ’ਚ ਸਿੱਖਾਂ ਉੱਤੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ। ਵਧੀਕੀਆਂ ਹੋਣਾ ਤਾਂ ਆਮ ਗੱਲ ਹੈ। 1990ਵਿਆਂ ਦੇ ਅੰਤ ’ਚ ਜਦੋਂ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੀ ਹਕੂਮਤ ਸੀ; ਤਦ ਸਿੱਖਾਂ ਨੂੰ ਇੰਕ ਵਾਰ ਹਦਾਇਤ ਕਰ ਦਿੱਤੀ ਗਈ ਸੀ ਕਿ ਉਹ ਪੀਲੇ ਰੰਗ ਦੇ ਬਾਜ਼ੂਬੰਦ ਬੰਨ੍ਹ ਕੇ ਰੱਖਣ ਪਰ ਇਹ ਹੁਕਮ ਰਸਮੀ ਤੌਰ ’ਤੇ ਕਦੇ ਲਾਗੂ ਨਹੀਂ ਹੋਇਆ ਸੀ।

 

 

ਜੁਲਾਈ 2018 ’ਚ ਜਦੋਂ ਸਿੱਖਾਂ ਤੇ ਹਿੰਦੂਆਂ ਦਾ ਇੱਕ ਵਫ਼ਦ ਅਫਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਲਈ ਜਾ ਰਿਹਾ ਸੀ; ਤਦ ਵੀ ਕੁਝ ਅੰਤਵਾਦੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ ਅਤੇ ਉਸ ਹਮਲੇ ਵਿੱਚ 19 ਵਿਅਕਤੀ ਮਾਰੇ ਗਏ ਸਨ।

 





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

Captain talks with Bhai Nirmal Singh s son and nephew – ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਦਿੱਤਾ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ...

Covid-19: Former Commandant gives Rs 5 lakh from his pension in relief fund – ਕੋਵਿਡ-19: ਸਾਬਕਾ ਕਮਾਂਡੈਂਟ ਨੇ ਪੈਨਸ਼ਨ `ਚੋਂ ਰਾਹਤ ਫੰਡ ’ਚ ਪਾਏ...

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੋਵਲ ਕੋਰਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ...