Coronavirus lockdown finance minister nirmala sitharaman big announcement of package – ਵਿੱਤ ਮੰਤਰੀ ਵੱਲੋਂ ਗਰੀਬਾਂ ਦੀ ਮਦਦ ਲਈ 1.70 ਲੱਖ ਕਰੋੜ ਰੁਪਏ ਦੇ ਪੈਕੇਜ਼ ਦਾ ਐਲਾਨ, India Punjabi News

Must read

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...

ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਥਚਾਰੇ ਅਤੇ ਗਰੀਬਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 1.70 ਲੱਖ ਕਰੋੜ ਰੁਪਏ ਦਾ ਪੈਕੇਜ਼ ਦਾ ਐਲਾਨ ਕੀਤਾ ਹੈ। ਗਰੀਬ ਕਲਿਆਣ ਸਕੀਮ ਅਧੀਨ ਡਾਇਰੈਕਟ ਕੈਸ਼ ਟਰਾਂਸਫ਼ਰ ਹੋਵੇਗਾ ਅਤੇ ਲੋਕਾਂ ਨੂੰ ਭੋਜਨ ਸੁਰੱਖਿਆ ਦਿੱਤੀ ਜਾਵੇਗੀ। ਇਹ ਐਲਾਨ ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੀਤਾ।
 
ਉਨ੍ਹਾਂ ਕਿਹਾ ਕਿ 24-25 ਮਾਰਚ ਦੀ ਰਾਤ ਨੂੰ ਲਾਕਡਾਊਨ ਸ਼ੁਰੂ ਕੀਤਾ ਗਿਆ ਸੀ। ਸਰਕਾਰ ਪ੍ਰਭਾਵਿਤ ਅਤੇ ਗਰੀਬ ਲੋਕਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਅਸੀ ਉਨ੍ਹਾਂ ਲੋਕਾਂ ਤਕ ਪਹੁੰਚਣਾ ਹੈ। ਸਿਰਫ਼ 36 ਘੰਟੇ ਹੋਏ ਹਨ ਅਤੇ ਪੈਕੇਜ਼ ਲੈ ਕੇ ਆਏ ਹਾਂ, ਜੋ ਗਰੀਬਾਂ ਦਾ ਧਿਆਨ ਰੱਖੇਗਾ, ਜਿਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ।
ਗਰੀਬ ਕਲਿਆਣ ਅੰਨ ਯੋਜਨਾ 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਹਾਲੇ ਗਰੀਬਾਂ ਨੂੰ ਲਗਭਗ 5 ਕਿਲੋ ਕਣਕ ਜਾਂ ਚੌਲ ਹਰ ਮਹੀਨੇ ਮਿਲਦੇ ਹਨ। ਇਸ ਤੋਂ ਇਲਾਵਾ ਅਗਲੇ ਤਿੰਨ ਮਹੀਨੇ ਤਕ 5 ਕਿਲੋ ਪ੍ਰਤੀ ਵਿਅਕਤੀ ਮੁਫ਼ਤ ਕਣਕ ਜਾਂ ਚੌਲ ਦਿੱਤਾ ਜਾਵੇਗਾ। ਇੱਕ ਕਿਲੋ ਪ੍ਰਤੀ ਪਰਿਵਾਰ ਦਾਲ ਵੀ ਦਿੱਤੀ ਜਾਵੇਗੀ।
 
ਗਰੀਬ ਕਲਿਆਣ ਧੰਨ ਯੋਜਨਾ
ਪ੍ਰਧਾਨ ਮੰਤਰੀ ਗਰੀਬ ਕਲਿਆਣ ਧੰਨ ਯੋਜਨਾ ਦੇ ਤਹਿਤ, ਕਿਸਾਨਾਂ, ਮਨਰੇਗਾ, ਗਰੀਬ ਵਿਧਵਾਵਾਂ, ਗਰੀਬ ਪੈਨਸ਼ਨਰਾਂ ਤੇ ਅਪਾਹਜ਼ਾਂ, ਜਨਧਨ ਖਾਤਾਧਾਰੀ ਔਰਤਾਂ, ਉਜਵਲਾ ਯੋਜਨਾ ਦੀ ਲਾਭਪਾਤਰੀ ਔਰਤਾਂ, ਸਵੈ-ਸੇਵੀ ਸੰਗਠਨਾਂ ਦੀਆਂ ਔਰਤਾਂ ਅਤੇ ਸੰਗਠਿਤ ਸੈਕਟਰ ਦੇ ਮੁਲਾਜ਼ਮਾਂ, ਨਿਰਮਾਣ ਕਾਰਜ਼ਾਂ ਨਾਲ ਸਬੰਧਤ ਮਜ਼ਦੂਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਕਿਸਾਨਾਂ ਨੂੰ ਅਪ੍ਰੈਲ ‘ਚ ਪਹਿਲੀ ਕਿਸ਼ਤ 
ਵਿੱਤ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲਦੇ ਹਨ। ਅਸੀਂ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇਵਾਂਗੇ। 8.69 ਕਰੋੜ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ।”

ਮਨਰੇਗਾ ਮਜ਼ਦੂਰੀ ‘ਚ ਵਾਧਾ
ਵਿੱਤ ਮੰਤਰੀ ਨੇ ਕਿਹਾ, “ਜਿਹੜੇ ਲੋਕ ਦਿਹਾਤੀ ਖੇਤਰਾਂ ਵਿੱਚ ਮਨਰੇਗਾ ਮਜ਼ਦੂਰੀ ਅਧੀਨ ਕੰਮ ਕਰਦੇ ਹਨ, ਉਨ੍ਹਾਂ ਦੀ ਦਿਹਾੜੀ 182 ਰੁਪਏ ਤੋਂ ਵਧਾ ਕੇ 2020 ਰੁਪਏ ਕੀਤੀ ਗਈ ਹੈ। ਹਰੇਕ ਮਜ਼ਦੂਰ ਨੂੰ ਲਗਭਗ 2000 ਰੁਪਏ ਦੀ ਵਾਧੂ ਕਮਾਈ ਹੋਵੇਗੀ। ਇਸ ਦਾ ਲਾਭ 5 ਕਰੋੜ ਲੋਕਾਂ ਨੂੰ ਮਿਲੇਗਾ।”

ਗਰੀਬ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜ਼ਾਂ ਨੂੰ 1000-1000 ਰੁਪਏ 
ਉਨ੍ਹਾਂ ਕਿਹਾ, “ਗਰੀਬ ਬਜ਼ੁਰਗਾਂ, ਗਰੀਬ ਵਿਧਵਾਵਾਂ ਅਤੇ ਅਪਾਹਜ਼ਾਂ ਨੂੰ ਦੋ ਕਿਸ਼ਤਾਂ ‘ਚ 1000-1000 ਰੁਪਏ ਦਿੱਤੇ ਜਾਣਗੇ। ਅਗਲੇ ਤਿੰਨ ਮਹੀਨਿਆਂ ‘ਚ 3 ਕਰੋੜ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਾਹਜ਼ ਲੋਕਾਂ ਨੂੰ ਲਾਭ ਹੋਵੇਗਾ। ਇਹ ਡੀਬੀਟੀ ਦੇ ਜ਼ਰੀਏ ਉਨ੍ਹਾਂ ਦੇ ਖਾਤਿਆਂ ਵਿੱਚ ਜਾਵੇਗੀ। 20 ਕਰੋੜ ਮਹਿਲਾ ਜਨਧਨ ਖਾਤਾਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ 500-500 ਰੁਪਏ ਪ੍ਰਤੀ ਮਹੀਨਾ ਮਿਲਣਾ ਜਾਰੀ ਰਹੇਗਾ। ਇਸ ਨਾਲ 200 ਕਰੋੜ ਔਰਤਾਂ ਨੂੰ ਫ਼ਾਇਦਾ ਹੋਵੇਗਾ। ਤਿੰਨ ਮਹੀਨਿਆਂ ਵਿੱਚ ਉਨ੍ਹਾਂ ਨੂੰ 1500 ਦੀ ਕੁੱਲ ਸਹਾਇਤਾ ਮਿਲੇਗੀ।”

ਤਿੰਨ ਮਹੀਨਿਆਂ ਤਕ ਮੁਫ਼ਤ ਸਿਲੰਡਰ ਮਿਲਣਗੇ
ਉਨ੍ਹਾਂ ਕਿਹਾ, “ਉਜਵਲਾ ਯੋਜਨਾ ਤਹਿਤ ਗਰੀਬ ਔਰਤਾਂ ਨੂੰ ਸਿਲੰਡਰ ਦਿੱਤੇ ਗਏ ਹਨ। 8 ਕਰੋੜ ਔਰਤਾਂ ਧੂੰਏਂ ਤੋਂ ਮੁਕਤੀ ਮਿਲੀ ਹੈ। ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਤਿੰਨ ਮਹੀਨਿਆਂ ਤਕ ਮੁਫ਼ਤ ਸਿਲੰਡਰ ਦਿੱਤੇ ਜਾਣਗੇ। ਇਸ ਨਾਲ 8.3 ਕਰੋੜ ਬੀਪੀਐਲ ਪਰਿਵਾਰਾਂ ਨੂੰ ਲਾਭ ਹੋਵੇਗਾ।”

ਸਵੈ-ਸਹਾਇਤਾ ਸੰਗਠਨਾਂ ਨੂੰ 20 ਲੱਖ ਰੁਪਏ ਤਕ ਕਰਜ਼ਾ ਦੇਣ ਦੀ ਸਹੂਲਤ 
ਦੇਸ਼ ‘ਚ ਔਰਤਾਂ ਦੇ 63 ਲੱਖ ਸਵੈ-ਸਹਾਇਤਾ ਸੰਗਠਨ ਹਨ। ਇਸ ਨਾਲ 7 ਕਰੋੜ ਪਰਿਵਾਰ ਜੁੜੇ ਹੋਏ ਹਨ। ਉਹ ਬਿਨਾਂ ਗਰੰਟੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਾਪਤ ਕਰਦੇ ਸਨ, ਹੁਣ ਇਸ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਪੀਐਫ ‘ਚ ਮੁਲਾਜ਼ਮ ਅਤੇ ਕੰਪਨੀ ਦੋਵਾਂ ਦਾ ਹਿੱਸਾ ਦੇਵੇਗੀ ਸਰਕਾਰ 
ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਦੋ ਐਲਾਨ ਕੀਤੇ ਗਏ ਹਨ। ਕੁਝ ਪੈਸਾ ਪੀਐਫ ਖਾਤੇ ਵਿੱਚ ਪਾਇਆ ਜਾਵੇਗਾ ਅਤੇ ਕੁਝ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਕੇਂਦਰ ਸਰਕਾਰ ਅਗਲੇ ਤਿੰਨ ਮਹੀਨਿਆਂ ਲਈ ਈਪੀਐਫ ਯੋਗਦਾਨ ਦਾ ਭੁਗਤਾਨ ਕਰੇਗੀ। ਕਰਮਚਾਰੀ ਅਤੇ ਕੰਪਨੀ ਦੋਵਾਂ ਦਾ ਹਿੱਸਾ ਸਰਕਾਰ ਦੇਵੇਗੀ। 80 ਲੱਖ ਕਰਮਚਾਰੀਆਂ ਅਤੇ 4 ਲੱਖ ਕੰਪਨੀਆਂ ਨੂੰ ਇਸ ਦਾ ਲਾਭ ਮਿਲੇਗਾ।

ਪੀਐਫ ਕਢਵਾਉਣ ਦੇ ਨਿਯਮ ‘ਚ ਸੋਧ 
ਪੀਐਫ ਨਿਯਮ ਵਿੱਚ ਸੋਧ ਕੀਤੀ ਜਾਵੇਗੀ ਤਾਂ ਜੋ ਮੁਲਾਜ਼ਮ ਇਸ ਮੁਸ਼ਕਲ ਸਮੇਂ ਵਿੱਚ 75 ਫ਼ੀਸਦੀ ਫੰਡ ਜਾਂ ਤਿੰਨ ਮਹੀਨਿਆਂ ਦੀ ਤਨਖਾਹ ਬਰਾਬਰ ਜਿੰਨਾ ਵੀ ਪੈਸਾ ਬਣਦਾ ਹੈ, ਕਢਵਾ ਸਕਣਗੇ। ਇਸ ਨਾਲ 4.8 ਕਰੋੜ ਕਰਮਚਾਰੀਆਂ ਨੂੰ ਲਾਭ ਹੋਵੇਗਾ, ਜੋ ਈਪੀਐਫਓ ਦੇ ਮੈਂਬਰ ਹਨ।

Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...

Covid-19: PPE kit provids to medical staff by Haryana Government – ਕੋਵਿਡ-19: ਮੈਡੀਕਲ ਅਮਲੇ ਨੂੰ ਪੀਪੀਈ ਕਿਟ ਮਹੁੱਇਆ ਕਰਵਾਈ ਹਰਿਆਣਾ ਸਰਕਾਰ, India Punjabi News

ਹਰਿਆਣਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਕੋਵਿਡ-19 ਦੀ ਚੁਣੌਤੀ ਤੋਂ ਨਿਪਟਨ ਲਈ ਰਾਜ ਸਰਕਾਰ...