amarinder asks police to be and sensitive in dealing with curfew violations – ਕਰਫਿਊ-ਉਲੰਘਣਾ ਕਰਨ ਵਾਲਿਆਂ ਨਾਲ ਮਾਨਵੀ ਤੇ ਸੰਵੇਦਨਸ਼ੀਲ ਪਹੁੰਚ ਅਪਣਾਵੇ ਪੁਲਿਸ: ਕੈਪਟਨ, Punjab Punjabi News

Must read

Corona has taken 53000 human lives in world including 69 in India – ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ...

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ...

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

ਪੰਜਾਬ ਚ ਕਰਫਿਊ ਅਧੀਨ ਲਾਈਆਂ ਰੋਕਾਂ ਨੂੰ ਅਮਲ ਵਿੱਚ ਲਿਆਉਣ ਲਈ ਨਾਗਰਿਕ ਵਿਰੁੱਧ ਵਧੀਕੀਆਂ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਪੁਲੀਸ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਵਧੇਰੇ ਮਾਨਵੀ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਦੇ ਹੁਕਮ ਦਿੱਤੇ ਹਨ

 

ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਮੁਲਾਜ਼ਮਾਂ ਨੂੰ ਇਸ ਔਖੀ ਸਥਿਤੀ ਵਿੱਚ ਵੱਧ ਤੋਂ ਵੱਧ ਸੰਜਮ ਵਰਤਣ ਲਈ ਆਖਿਆ ਉਨਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਮੌਕੇ ਖਾਸ ਕਰਕੇ ਜ਼ਰੂਰੀ ਵਸਤਾਂ ਲੈਣ ਲਈ ਬਾਹਰ ਨਿਕਲਣ ਵਾਲੇ ਵਿਅਕਤੀਆਂ ਦੇ ਮਾਮਲੇ ਵਿੱਚ ਹੋਰ ਵਧੇਰੇ ਹਮਦਰਦੀ ਭਰਿਆ ਵਤੀਰਾ ਅਖਤਿਆਰ ਕੀਤਾ ਜਾਵੇ

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਆੜ ਵਿੱਚ ਜਿਸਮਾਨੀ ਕੁੱਟਮਾਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਨਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਹੋਣ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ਇਸ ਦੇ ਨਾਲ ਹੀ ਉਨਾਂ ਨੇ ਡੀ.ਜੀ.ਪੀ. ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਮੌਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਤਾੜਨਾ ਕਰਨ ਲਈ ਆਖਿਆ

 

ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਹੰਗਾਮੀ ਸਥਿਤੀ ਦੀ ਸੂਰਤ ਵਿੱਚ ਹੈਲਪਲਾਈਨ ਨੰਬਰਾਂ ਆਦਿ ਰਾਹੀਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਕੋਲ ਪਹੁੰਚ ਕਰਨ ਲਈ ਆਖਿਆ ਉਨਾਂ ਕਿਹਾ ਕਿ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ ਉਨਾਂ ਕਿਹਾ ਕਿ ਸਮੁੱਚਾ ਪੁਲੀਸ ਤੇ ਸਿਵਲ ਪ੍ਰ੍ਰਸ਼ਾਸਨ ਦਿਨਰਾਤ ਕੰਮ ਕਰਨ ਵਿੱਚ ਜੁਟਿਆ ਹੋਇਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕਾਂ ਨੂੰ ਕਿਸੇ ਤਰਾਂ ਦੀ ਅਸੁਵਿਧਾ ਜਾਂ ਔਖ ਦਾ ਸਾਹਮਣਾ ਨਾ ਕਰਨਾ ਪਵੇ

 

ਸਿੱਖਜ਼ ਫਾਰ ਜਸਟਿਸ ਦੇ ਗਰਪਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਕੀਤੇ ਰਿਕਾਰਡਿਡ ਟੈਲੀਫੋਨ ਸੰਦੇਸ਼ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਲਈ ਉਸ ਦੀ ਕਿਸੇ ਵੀ ਕੋਸ਼ਿਸ਼ ਜਾਂ ਕਦਮ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਪੰਨੂੰ ਦੇ ਸੰਦੇਸ਼ਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੰਨੂੰ ਨੂੰ ਪੰਜਾਬੀਆਂ ਦੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਹੈ ਜਿਸ ਵਿੱਚ ਉਸ ਨੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਿਸੇ ਵੀ ਕਾਰਵਾਈ ਲਈ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ

 

ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਵੱਡੀ ਪੱਧਰਤੇ ਪੁਲੀਸ ਮੁਲਾਜ਼ਮਾਂ ਵੱਲੋਂ ਜ਼ਿੰਮੇਵਾਰੀ ਅਤੇ ਸਹਿਜਤਾ ਦਿਖਾਈ ਗਈ ਹੈ ਪਰ ਕੁਝ ਮਾਮਲਿਆਂ ਵਿੱਚ ਮੁਲਾਜ਼ਮਾਂ ਵੱਲੋਂ ਰੋਕਾਂ ਤੋੜਣ ਵਾਲਿਆਂ ਵਿਰੁੱਧ ਜ਼ਬਰਦਸਤੀ ਵਰਤੀ ਗਈ ਹੈ ਸ੍ਰੀ ਗੁਪਤਾ ਨੇ ਕਿਹਾ ਕਿ ਉਨਾਂ ਨੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਹੇਠਲੇ ਪੱਧਰ ਦੇ ਪੁਲੀਸ ਅਫਸਰਾਂ ਨੂੰ ਸਪੱਸ਼ਟ ਕਰ ਦਿੱਤਾ ਜਾਵੇ ਕਿ ਜਿਸਮਾਨੀ ਕੁੱਟਮਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ

 

ਉਨਾਂ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਸਮਾਜ ਅਜਿਹੇ ਦਿ੍ਰਸ਼ਾਂ ਨੂੰ ਸਹਿਣ ਨਹੀਂ ਕਰ ਸਕਦਾ ਉਨਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇ, ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਡੀ.ਜੀ.ਪੀ. ਨੇ ਕਿਹਾ, ‘‘ਅਸੀਂ ਅਜਿਹੇ ਕੁਝ ਉਲਟ ਕੰਮਾਂ ਕਰਕੇ ਸਾਡੇ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂਤੇ ਧੱਬਾ ਨਹੀਂ ਲਵਾਉਣਾ ਚਾਹੁੰਦੇ

 

ਡੀ.ਜੀ.ਪੀ. ਵੱਲੋਂ ਪੁਲਿਸ ਨੂੰ ਚਿਤਾਵਨੀ ਵੀ ਦਿੱਤੀ ਗਈ ਅਤੇ ਨਾਲੋਨਾਲ ਪੁਲਿਸ ਨੇ ਵੀਰਵਾਰ ਨੂੰ ਕਰਫਿਊ ਅਤੇ ਘਰੇਲੂ ਏਕਾਂਤਵਾਸ ਦੀ ਉਲੰਘਣਾ ਦੇ ਦੋਸ਼ ਹੇਠ 170 ਐਫ.ਆਈ.ਆਰ. ਦਰਜ ਕੀਤੀਆਂ ਅਤੇ 262 ਜਣਿਆਂ ਨੂੰ ਗਿ੍ਰਫਤਾਰ ਕੀਤਾ ਕੁੱਲ 170 ਐਫ.ਆਈ.ਆਰਜ਼ ਵਿੱਚੋਂ ਚਾਰ ਘਰੇਲੂ ਏਕਾਂਤਵਾਸ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਹਨ ਜਿਨਾਂ ਵਿੱਚ ਤਿੰਨ ਕੇਸ ਸੰਗਰੂਰ ਤੇ ਇਕ ਕੇਸ ਬਠਿੰਡਾ ਵਿਖੇ ਦਰਜ ਹੋਇਆ

 

ਅੱਜ ਤੱਕ ਵੱਖਵੱਖ ਰੈਂਕਾਂਤੇ ਤਾਇਨਾਤ 40,153 ਪੁਲਿਸ ਮੁਲਾਜ਼ਮ ਪੰਜਾਬ ਦੇ ਵੱਖਵੱਖ ਜ਼ਿਲਿਆਂ ਅਤੇ ਪੁਲਿਸ ਕਮਿਸ਼ਨਰੇਟ ਵਿੱਚ ਫੀਲਡ ਵਿੱਚ ਤਾਇਨਾਤ ਹਨ ਜੋ ਜ਼ਰੂਰੀ ਸਪਲਾਈ ਦੀ ਸਾਂਭ ਸੰਭਾਲ ਅਤੇ ਕਰਫਿਊ ਲਾਗੂ ਕਰਨ ਲਈ ਕੰਮ ਕਰ ਰਹੇ ਹਨ ਇਨਾਂ ਵਿੱਚ 1937 ਵਲੰਟੀਅਰ ਵੀ ਸ਼ਾਮਲ ਹਨ

 

ਕਰਫਿਊ ਦੀ ਉਲੰਘਣਾ ਦੇ ਸਭ ਤੋਂ ਵੱਧ 38 ਕੇਸ ਕਪੂਰਥਲਾ ਵਿੱਚ ਦਰਜ ਹੋਏ ਹਨ ਜਦੋਂ ਕਿ ਤਰਨ ਤਾਰਨ ਵਿੱਚ 14, ਜਲੰਧਰ ਕਮਿਸ਼ਨਰੇਟ ਵਿੱਚ 14, ਅੰਮਿ੍ਰਤਸਰ ਕਮਿਸ਼ਨਰੇਟ, ਜਲੰਧਰ ਦਿਹਾਤੀ ਤੇ ਫਤਹਿਗੜ ਸਾਹਿਬ ਵਿੱਚ 13-13, ਹੁਸ਼ਿਆਰਪੁਰ ਵਿੱਚ 12, ਰੋਪੜ ਵਿੱਚ 11, ਬਰਨਾਲਾ ਵਿੱਚ 9, ਸੰਗਰੂਰ ਵਿੱਚ 7, ਲੁਧਿਆਣਾ ਕਮਿਸ਼ਨਰੇਟ ਵਿੱਚ 6, ਮਾਨਸਾ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 3-3, ਫਿਰੋਜ਼ਪੁਰ, ਖੰਨਾ, ਮੁਹਾਲੀ, ਬਟਾਲਾ ਤੇ ਅੰਮਿ੍ਰਤਸਰ ਵਿੱਚ 2-2 ਜਦੋਂ ਕਿ ਮੋਗਾ, ਨਵਾਂਸ਼ਹਿਰ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਇਕਇਕ ਕੇਸ ਦਰਜ ਕੀਤਾ ਹੈ ਹਾਲੇ ਤੱਕ ਫਰੀਦਕੋਟ, ਫਾਜ਼ਿਲਕਾ, ਲੁਧਿਆਣਾ ਤੇ ਪਟਿਆਲਾ ਜ਼ਿਲੇ ਵਿੱਚ ਅਜਿਹਾ ਕੋਈ ਕੇਸ ਦਰਜ ਨਹੀਂ ਹੋਇਆ

 

ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਸਭ ਤੋਂ ਵੱਧ ਕਪੂਰਥਲਾ ਵਿੱਚ 60 ਜਣੇ ਗਿ੍ਰਫਤਾਰ ਕੀਤੇ ਗਏ ਹਨ ਇਸ ਤੋਂ ਇਲਾਵਾ ਰੋਪੜ ਵਿੱਚ 30, ਫਤਹਿਗੜ ਸਾਹਿਬ ਵਿੱਚ 22, ਬਰਨਾਲਾ ਵਿੱਚ 22, ਜਲੰਧਰ ਦਿਹਾਤੀ ਵਿੱਚ 17, ਤਰਨ ਤਾਰਨ ਵਿੱਚ 16, ਜਲੰਧਰ ਕਮਿਸ਼ਨਰੇਟ ਵਿੱਚ 14, ਅੰਮਿ੍ਰਤਸਰ ਕਮਿਸ਼ਨਰੇਟ ਤੇ ਹੁਸ਼ਿਆਰਪੁਰ ਵਿੱਚ 12-12, ਸੰਗਰੂਰ ਵਿੱਚ 11, ਗੁਰਦਾਸਪੁਰ, ਮੁਹਾਲੀ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 7-7, ਲੁਧਿਆਣਾ ਕਮਿਸ਼ਨਰੇਟ ਵਿੱਚ 6, ਮਾਨਸਾ ਵਿੱਚ 5, ਬਠਿੰਡਾ ਵਿੱਚ 4 ਅਤੇ ਖੰਨਾ, ਬਟਾਲਾ ਤੇ ਫਿਰੋਜ਼ਪੁਰ ਵਿੱਚ 2-2 ਅਤੇ ਨਵਾਂਸ਼ਹਿਰ ਵਿੱਚ ਇਕ ਨੂੰ ਗਿ੍ਰਫਤਾਰ ਕੀਤਾ ਗਿਆ

Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Corona has taken 53000 human lives in world including 69 in India – ਭਾਰਤ ’ਚ 69 ਤੇ ਪੂਰੀ ਦੁਨੀਆ ’ਚ 53,000 ਜਾਨਾਂ ਲੈ ਚੁੱਕੈ...

ਕੋਰੋਨਾ ਵਾਇਰਸ ਕਾਰਨ ਭਾਰਤ ’ਚ ਹੁਣ ਤੱਕ 69 ਜਾਨਾਂ ਜਾ ਚੁੱਕੀਆਂ ਹਨ; ਜਦ ਕਿ ਪੂਰੀ ਦੁਨੀਆ ’ਚ ਇਹ ਅੰਕੜਾ 53,000 ਤੋਂ ਵੀ ਵੱਧ...

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...