Covid-19 Curfew: Punjab Police distributes 1 50 lakh dry food to needy people: DGP Punjab – ਕੋਵਿਡ-19 ਕਰਫਿਊ: ਪੰਜਾਬ ਪੁਲਿਸ ਨੇ ਲੋੜਵੰਦਾਂ ਨੂੰ ਵੰਡੇ 1.50 ਲੱਖ ਡਰਾਈ ਫੂਡ: DGP ਪੰਜਾਬ, Punjab Punjabi News

Must read

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...

ਪੰਜਾਬ ਵਿੱਚ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਸੂਬੇ ਭਰ ਵਿੱਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਦੌਰਾਨ ਡਿਊਟੀਤੇ ਤੈਨਾਤ 41000 ਪੁਲੀਸ ਕਰਮੀਆਂ ਵੱਲੋਂ ਪਿਛਲੇ 36 ਘੰਟਿਆਂ ਵਿੱਚ ਲੋੜਵੰਦਾਂ ਨੂੰ 1,50,000 ਤੋਂ ਵੱਧ ਡਰਾਈ ਫੂਡ ਪੈਕੇਟ ਵੰਡੇ ਗਏ ਅਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਘਰਘਰ ਪਹੁੰਚਾਈਆਂ ਜਾ ਰਹੀਆਂ ਹਨ

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਲੋੜਵੰਦਾਂ ਨੂੰ ਕੁੱਲ 1.50 ਲੱਖ ਤੋਂ ਫੂਡ ਪੈਕੇਟ ਵੰਡੇ ਗਏ ਹਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਅਤੇ ਮੈਡੀਕਲ ਐਮਰਜੈਂਸੀ ਨਾਲ Îਜਿੱਠਣ ਵਾਸਤੇ ਸਹਾਇਤਾ ਪ੍ਰਦਾਨ ਕਰਨ ਸਬੰਧੀ ਕੋਵਿਡ -19 ਕਰਫਿਊ ਲਈ ਇਕ ਪਾਸ ਸਹੂਲਤ ਸ਼ੁਰੂ ਕੀਤੀ ਗਈ ਹੈ

ਇਸਦੇ ਨਾਲ ਹੀ ਹੈਲਪਲਾਈਨ ਨੰਬਰ 112 ਨੂੰ ਕਰਫਿਊ ਹੈਲਪਲਾਈਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿਸਤੇ ਹੁਣ ਕਰਫਿਊ ਨਾਲ ਸਬੰਧਤ ਸਾਰੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਜਵਾਬ ਮਿਲੇਗਾ ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੌਰਾਨ ਪੈਦਾ ਹੋਈ ਕਿਸੇ ਵੀ ਐਮਰਜੈਂਸੀ ਲਈ ਪੁਲਿਸ ਨਾਲ ਸੰਪਰਕ ਕਰਨ

ਡੀਜੀਪੀ ਨੇ ਅੱਗੇ ਕਿਹਾ ਕਿ ਪਾਸ ਸਹੂਲਤ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗੀ ਅਤੇ ਮੈਡੀਕਲ ਐਮਰਜੈਂਸੀ ਵਾਲੇ ਨਾਗਰਿਕਾਂ ਦੀ ਵੀ ਸਹਾਇਤਾ ਕਰੇਗੀ ਇਹ ਸਹੂਲਤ https://epasscovid19.pais.net.in/. ਲਿੰਕਤੇ ਉਪਲਬਧ ਹੈ ਇਸ ਪ੍ਰਣਾਲੀ ਵਿੱਚ, ਵੱਖ ਵੱਖ ਸ਼੍ਰੇਣੀਆਂ ਅਧੀਨ ਯੋਗ ਜਾਂ ਡਾਕਟਰੀ ਐਮਰਜੈਂਸੀ ਵਾਲੇ ਵਿਅਕਤੀ ਕਰਫਿਊ ਪਾਸ ਪ੍ਰਾਪਤ ਕਰਨ ਲਈ ਆਪਣੇ ਦਸਤਾਵੇਜ਼ਾਂ ਸਮੇਤ ਵੇਰਵੇ ਭਰ ਕੇ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ

ਸਹੂਲਤ ਬਾਰੇ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਸਾਰੇ ਕਮਿਸ਼ਨਰੇਟਾਂ / ਜ਼ਿਲ੍ਹਿਆਂ ਵਿੱਚ ਦੋਦੋ ਅਧਿਕਾਰੀਆਂ ਨੂੰਕਰਫਿਊ ਪਾਸ ਅਧਿਕਾਰੀਨਿਯੁਕਤ ਕੀਤਾ ਗਿਆ ਹੈ ਇਹ ਅਧਿਕਾਰੀ ਸਾਰੀਆਂ ਦਰਖਾਸਤਾਂ ਦੀ ਪੜਤਾਲ ਕਰਨਗੇ ਅਤੇ ਢੁੱਕਵੇਂ ਦਸਤਾਵੇਜ਼ਾਂ ਵਾਲੀਆਂ ਸਹੀ ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਸਾਰੇ ਯਤਨ ਕਰਨਗੇ ਸਵੀਕਾਰ ਕੀਤੇ ਸਾਰੇ ਮਾਮਲਿਆਂ ਵਿੱਚ, ਬਿਨੈਕਾਰ ਨੂੰ ਇੱਕ ਲਿੰਕ ਭੇਜਿਆ ਜਾਏਗਾ ਜਿਸ ਰਾਹੀਂ ਉਹ ਆਪਣੇ ਸਮਾਰਟ ਫੋਨ ਤੇ ਪਾਸ ਜਨਰੇਟ ਕਰ ਸਕਦਾ ਹੈ ਅਤੇ ਜ਼ਰੂਰਤ ਪੈਣ ਤੇ ਇਸਨੂੰ ਪ੍ਰਿੰਟ ਵੀ ਕਰ ਸਕਦਾ ਹੈ ਵਿਅਕਤੀ / ਵਾਹਨ ਦੀ ਪਛਾਣ ਦੇ ਵੇਰਵਿਆਂ ਤੋਂ ਇਲਾਵਾ ਪਾਸ ਉੱਤੇ ਇਕ ਕਿਊ ਆਰ ਕੋਡ ਵੀ ਹੋਵੇਗਾ ਜਿਸ ਦੀ ਜਾਂਚ ਡਿਊਟੀਤੇ ਤੈਨਾਤ ਪੁਲਿਸ ਅਧਿਕਾਰੀ ਕਰ ਸਕਦੇ ਹਨ

ਹਾਲਾਂਕਿ ਇਸ ਸਹੂਲਤ ਨੂੰ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਮੁਫਤ ਪਹੁੰਚ ਲਈ ਅਤੇ ਐਮਰਜੈਂਸੀ ਦੌਰਾਨ ਨਾਗਰਿਕਾਂ ਦੀ ਸਹਾਇਤਾ ਲਈ ਵਧਾ ਦਿੱਤਾ ਗਿਆ ਹੈ ਡੀਜੀਪੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਨਾਗਰਿਕ ਇਸ ਪਾਸ ਦੀ ਦੁਰਵਰਤੋਂ ਜਾਂ ਵੈਧਤਾ ਖਤਮ ਹੋਣ ਤੋਂ ਬਾਅਦ ਇਸਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਨਿਯਮਾਂ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਪਾਸ ਪ੍ਰਿੰਟ ਕਰਵਾ ਕੇ ਜਾਂ ਆਪਣੇ ਸਮਾਰਟ ਫੋਨ ਵਿੱਚ ਆਪਣੇ ਕੋਲ ਰੱਖਣ ਤਾਂ ਜੋ ਜ਼ਰੂਰਤ ਪੈਣਤੇ ਪੁਲਿਸ ਦੁਆਰਾ ਤਸਦੀਕ ਕੀਤੀ ਜਾ ਸਕੇ

ਜ਼ਿਲਿਆਂ ਵਿੱਚ ਪੁਲਿਸ ਟੀਮਾਂ ਦੁਆਰਾ ਕੀਤੇ ਗਏ ਰਾਹਤ ਕਾਰਜਾਂ ਬਾਰੇ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੁੱਲ 130000 ਤੋਂ ਵੱਧ ਪੈਕੇਟ ਅੰਮ੍ਰਿਤਸਰ, ਹੁਸ਼ਿਆਰਪੁਰ, ਬਰਨਾਲਾ, ਬਠਿੰਡਾ, ਮੋਗਾ ਅਤੇ ਹੋਰ ਜ਼ਿਲਿਆਂ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ ਤਰਨਤਾਰਨ ਪੁਲਿਸ ਵੱਲੋਂ ਪਿਛਲੇ ਤਿੰਨ ਦਿਨਾਂ ਵਿੱਚ ਤਕਰੀਬਨ 14,300 ਭੋਜਨ ਪਦਾਰਥਾਂ ਦੇ ਪੈਕੇਟ ਵੰਡੇ ਜਾ ਚੁੱਕੇ ਹਨ ਉਨ੍ਹਾਂ ਨੇ ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਝਬਾਲ ਅਤੇ ਭਿੱਖੀਵਿੰਡ ਦੇ ਸਾਰੇ ਵੱਡੇ ਗੁਰਦੁਆਰਿਆਂ ਦੇ ਨਾਲ ਨਾਲ ਬਹੁਤ ਸਾਰੇ ਸਥਾਨਕ ਗੁਰੂਦਵਾਰਿਆਂ ਨਾਲ ਤਾਲਮੇਲ ਕੀਤਾ ਅਤੇ ਸਮੂਹ ਜੀ.ਓਜ਼, ਐਸ.ਐਚ.ਓਜ਼ ਅਤੇ ਆਈ/ਸੀ ਪੀਪੀਜ਼ ਵੱਲੋਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਵੱਖ ਵੱਖ ਖੇਤਰਾਂ ਵਿਚ ਇਹ ਪੈਕੇਟ ਵੰਡ ਜਾ ਰਹੇ ਹਨ

ਦਿਨਕਰ ਗੁਪਤਾ ਨੇ ਕਿਹਾ ਕਿ ਐਮਰਜੈਂਸੀ ਹੈਲਪਲਾਈਨਜ਼ ਰਾਹੀਂ ਵਧੇਰੇ ਲੋਕਾਂ ਤੱਕ ਪਹੁੰਚ ਕੀਤੀ ਜਾਏਗੀ ਉਹਨਾਂ ਅੱਗੇ ਕਿਹਾ ਕਿ ਕੁਝ ਵਿਅਕਤੀ ਵੀ ਇਸ ਯਤਨ ਵਿੱਚ ਸਹਾਇਤਾ ਲਈ ਅੱਗੇ ਆਏ ਹਨ

ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨ ਕੀਤੇ ਅਨੁਸਾਰ, ਦਿਹਾੜੀਦਾਰਾਂ ਅਤੇ ਗੈਰਸੰਗਠਿਤ ਮਜ਼ਦੂਰਾਂ ਨੂੰ ਘਰਘਰ ਸੁੱਕੇ ਰਾਸ਼ਨ ਦੇ 10 ਲੱਖ ਪੈਕਟ ਵੰਡਣ ਲਈ ਮੁਹਿੰਮ ਕੱਲ ਤੋਂ ਸ਼ੁਰੂ ਹੋਵੇਗੀ

ਸ੍ਰੀ ਗੁਪਤਾ ਨੇ ਕਿਹਾ ਕਿ ਵੰਡ ਦੀ ਪ੍ਰਕਿਰਿਆ ਵਿਚ, ਪੁਲਿਸ ਟੀਮਾਂ ਨੇ ਸਾਰੇ ਜ਼ਿਲਿਆਂ ਵਿਚ ਵੱਡੀ ਗਿਣਤੀ ਵਿਚ ਝੁੱਗੀ ਝੌਂਪੜੀ ਵਾਲਿਆਂ ਦੀ ਪਛਾਣ ਕੀਤੀ ਹੈ ਅਤੇ ਲਗਭਗ ਹਰ ਖੇਤਰ ਵਿੱਚ ਭੋਜਨ ਪੈਕਟ ਅਤੇ ਸੁੱਕਾ ਰਾਸ਼ਨ ਪਹੁੰਚਾਇਆ ਜਾਵੇਗਾ ਉਨ੍ਹਾਂ ਉਮੀਦ ਜਤਾਈ ਕਿ ਉਹ ਸਾਰੇ ਵੱਡੇ ਅਤੇ ਛੋਟੇ ਹਿੱਸਿਆਂ ਨੂੰ ਜਲਦ ਹੀ ਕਵਰ ਕਰਨਗੇ ਉਹਨਾਂ ਅੱਗੇ ਕਿਹਾ ਕਿ ਪੁਲਿਸ ਫੋਰਸ ਨੇ ਐਨਜੀਓਜ਼ ਦੇ ਨਾਲ ਨਾਲ ਹੋਰ ਸੰਗਠਨਾਂ ਨਾਲ ਵੀ ਗੱਠਜੋੜ ਕੀਤਾ ਹੈ ਜਿਨਾਂ ਨੇ ਭੋਜਨ ਪੈਕਟ ਮੁਹੱਈਆ ਕਰਾਉਣ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ

ਡੀਜੀਪੀ ਨੇ ਕਿਹਾ ਕਿ ਲੋਕਾਂ ਨੂੰ ਕੈਮਿਸਟ ਦੀਆਂ ਦੁਕਾਨਾਂ, ਜਿਥੋਂ ਭੀੜ ਇਕੱਠੀ ਹੋਣ ਦੀਆਂ ਖ਼ਬਰਾਂ ਰਹੀਆਂ ਹਨ, ‘ਤੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਯਕੀਨੀ ਵੀ ਬਣਾਇਆ ਜਾ ਰਿਹਾ ਹੈ

ਜ਼ਿਲ ਪੱਧਰੀ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਪਟਿਆਲਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਰਜਿਸਟਰਡ ਦੁਕਾਨਦਾਰਾਂ ਨੂੰ ਹੋਮ ਡਲਿਵਰੀ ਰਾਹੀਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਲਾਇਸੈਂਸ ਦਿੱਤੇ ਗਏ ਹਨ ਇਸ ਨੇ ਨਾਲ ਹੀ ਅਧਿਕਾਰਤ ਦੁਕਾਨਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ

ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਪਾਸ ਜਾਰੀ ਕਰਕੇ ਅਤੇ ਵੱਖ ਵੱਖ ਸਮੇਂਤੇ ਲੋਕਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ

ਡੀਜੀਪੀ ਨੇ ਕਿਹਾ ਕਿ ਹਾਲਾਂਕਿ, ਮੋਗਾ ਜ਼ਿਲ੍ਹੇ ਵਿੱਚ, ਦੁਕਾਨਦਾਰਾਂ ਨੇ ਵਸਤਾਂ ਦੀ ਘਰਘਰ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਲੁਧਿਆਣਾ ਅਤੇ ਫਾਜ਼ਿਲਕਾ ਵਿੱਚ, ਕੀਮਤਾਂ ਵਿੱਚ ਵਾਧੇ ਦੀਆਂ ਖਬਰਾਂ ਆਈਆਂ ਹਨ ਡੀਜੀਪੀ ਨੇ ਅੱਗੇ ਕਿਹਾ ਕਿ ਇਸੇ ਤਰਾਂ, ਫਿਰੋਜ਼ਪੁਰ ਵਿੱਚ ਘਰ ਘਰ ਸਪਲਾਈ ਹਾਲੇ ਚਾਲੂ ਨਹੀਂ ਹੋਈ ਤਰਨਤਾਰਨ ਵਿਚ ਪੈਟਰੋਲ ਪੰਪ ਖੋਲਣ ਬਾਰੇ ਕੁਝ ਮੁਸ਼ਕਲ ਰਹੀ ਹੈ ਸ੍ਰੀ ਗੁਪਤਾ ਨੇ ਕਿਹਾ ਕਿ ਕੁਝ ਖੇਤਰਾਂ ਤੋਂ ਆਏ ਦਿਨ ਮੁਸ਼ਕਲਾਂ ਸਾਹਮਣੇ ਆਈਆਂ ਹਨ ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਜ਼ਮੈਟੋ, ਸਵਿਗੀ, ਉਬੇਰ ਈਟਸ ਆਦਿ ਵਰਗੇ ਡਲੀਵਰੀ ਵਾਹਨਾਂ ਨਾਲ ਤਾਲਮੇਲ ਕਰਕੇ ਦੇ ਇਹਨਾਂ ਮੁੱਦਿਆਂ ਦੇ ਹੱਲ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

111 Lakh people to slip into poverty due to Corona Virus and Lockdown – ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ ਏਸ਼ੀਆ ’ਚ 111 ਲੱਖ ਲੋਕ...

ਕੋਰੋਨਾ ਵਾਇਰਸ ਕਾਰਨ ਅੱਧੀ ਤੋਂ ਵੱਧ ਧਰਤੀ ਦੇ ਲੋਕਾਂ ਨੂੰ ਲੌਕਡਾਊਨ ’ਚ ਰਹਿਣਾ ਪੈ ਰਿਹਾ ਹੈ। ਇਹ ਘਾਤਕ ਵਾਇਰਸ ਹੁਣ ਤੱਕ ਸਮੁੱਚੇ ਵਿਸ਼ਵ...

Haryana: 107 people belonging to the Tabligi class kept in quarantine – ਹਰਿਆਣਾ: ਤਬਲੀਗੀ ਜਮਾਤ ਦੇ 107 ਲੋਕਾਂ ਨੂੰ ਕੋਰਾਂਟੀਨ ’ਚ ਰੱਖਿਆ, India Punjabi...

ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਕਿ ਤਬਲੀਗੀ ਜਮਾਤ ਦੇ 107 ਲੋਕਾਂ, ਜੋ ਸੈਰ-ਸਪਾਟਾ ਵੀਜੇ 'ਤੇ ਭਾਰਤ ਆਏ ਹਨ,...

Government agencies keep a watchful eye on false information – ਗਲਤ ਸੂਚਨਾਵਾਂ ‘ਤੇ ਲਗਾਤਾਰ ਰੱਖੀ ਜਾ ਰਹੀ ਸਖਤ ਨਿਗਾਹ, India Punjabi News

ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ...

D-Mart and Dhillon Group donates 5 05 crore in Chief Minister Kovid-19 Relief Fund – ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ...

ਕੋਵਿਡ-19 ਮਹਾਂਮਾਰੀ ਅਤੇ ਕਰਫਿਊ ਕਾਰਨ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਸਥਾਪਤ ਕੀਤੇ...

Covid-19: PPE kit provids to medical staff by Haryana Government – ਕੋਵਿਡ-19: ਮੈਡੀਕਲ ਅਮਲੇ ਨੂੰ ਪੀਪੀਈ ਕਿਟ ਮਹੁੱਇਆ ਕਰਵਾਈ ਹਰਿਆਣਾ ਸਰਕਾਰ, India Punjabi News

ਹਰਿਆਣਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਕੋਵਿਡ-19 ਦੀ ਚੁਣੌਤੀ ਤੋਂ ਨਿਪਟਨ ਲਈ ਰਾਜ ਸਰਕਾਰ...