Ex-gratia amount will increase of Isolated Ward and Covid Testing Lab employees in Haryana – ਹਰਿਆਣਾ ਦੇ ਆਇਸੋਲੇਟਿਡ ਵਾਰਡ, ਕੋਵਿਡ ਟੈਸਟਿੰਗ ਲੈਬ ਮੁਲਾਜ਼ਮਾਂ ਦੀ ਵਧੇਗੀ ਐਕਸ-ਗ੍ਰੇਸ਼ਿਆ ਰਕਮ, India Punjabi News

Must read

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...

xxx web series on alt balaji fir against ekta kapoor in indore – XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ,...

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ...

Haj 2020 very less chances for indians this year committee to refund cancellation – ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ,...

ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ...

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਸਰਕਾਰ ਨੇ ਕੋਰੋਨਾ ਨਾਲ ਪੀੜਿਤ ਲੋਕਾਂ ਦੇ ਆਇਸੋਲੇਟਿਡ ਵਾਰਡ ਵਿਚ ਡਿਊਟੀ ਜਾਂ ਕੋਵਿਡ ਟੈਸਟਿੰਗ ਲੈਬ ਵਿਚ ਤੈਨਾਤ ਅਤੇ ਇਸ ਤਰਾਂ ਦੇ ਕੰਮ ਵਿਚ ਲਗੇ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਨੂੰ ਵੱਧਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਹੁਣ ਡਾਕਟਰਾਂ ਲਈ ਐਕਸ-ਗ੍ਰੇਸ਼ੀਆ ਰਕਮ ਨੂੰ 50 ਲੱਖ ਰੁਪਏ, ਨਰਸਾਂ ਲਈ 30 ਲੱਖ ਰੁਪਏ ਤੇ ਹੋਰ ਕਰਮਚਾਰੀਆਂ, ਭਾਵੇ ਪੱਕੇ ਹੋਣ ਜਾਂ ਠੇਕੇ ‘ਤੇ, ਲਈ 20 ਲੱਖ ਰੁਪਏ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਵੀ ਚਿੰਤਾ ਕਰਨ ਦੀ ਕੋਈ ਲੋਂੜ ਨਹੀਂ ਹੈ, ਕਿਉਂਕਿ ਸਰਕਾਰ ਉਨਾਂ ਦੇ ਅਨਾਜ ਦੇ ਇਕ-ਇਕ ਦਾਨੇ ਦੀ ਖਰੀਦ ਕਰੇਗੀ। ਉਨਾਂ ਕਿਹਾ ਕਿ ਫਸਲ ਦੀ ਖਰੀਦ ਵਿਚ ਕੁਝ ਦੇਰੀ ਹੋ ਸਕਦੀ ਹੈ, ਲੇਕਿਨ ਖਰੀਦ ਜ਼ਰੂਰ ਕੀਤੀ ਜਾਵੇਗੀ। ਮੌਜ਼ੂਦਾ ਸਥਿਤੀਆਂ ਵਿਚ 14 ਅਪ੍ਰੈਲ, 2020 ਤਕ ਖਰੀਦ ਕਰਨਾ ਸੰਭਵ ਨਹੀਂ ਹੈ, ਇਸ ਲਈ ਸਥਿਤੀਆਂ ਦੇ ਅਨੁਕੂਲ ਹੁੰਦੇ ਹੀ 15 ਅਪ੍ਰੈਲ ਅਤੇ 20 ਅਪ੍ਰੈਲ ਤੋਂ ਕ੍ਰਮਵਾਰ ਸਰੋਂ ਅਤੇ ਕਣਕ ਦੀ ਖਰੀਦ ਦੀ ਵਿਵਸਥਾ ਕੀਤੀ ਜਾਵੇਗੀ।

 

ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਸੰਭਵ ਹੋਵੇ ਆਪਣੀ ਫਸਲ ਨੂੰ ਘਰ ਵਿਚ ਸਟੋਰ ਕਰਨ ਅਤੇ ਸੰਭਵ ਨਾ ਹੋ ਪਾਏ ਤਾਂ ਮਾਰਕੀਟਿੰਗ ਬੋਰਡ ਦੀ ਮਦਦ ਲਈ ਜਾਵੇਗੀ। ਉਨਾਂ ਕਿਹਾ ਕਿ ਲਾਕਡਾਊਨ ਅਤੇ ਖਰੀਦ ਵਿਚ ਦੇਰੀ ਕਾਰਣ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਦੀ ਵਿਵਸਥਾ ਲਈ ਛੇਤੀ ਹੀ ਸੂਬਾ ਸਰਕਾਰ ਵੱਲੋਂ ਇਕ ਯੋਜਨਾ ਐਲਾਨ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਅੱਜ ਚੰਡੀਗੜ ਤੋਂ ਟੈਲੀਵਿਜਨ ਰਾਹੀਂ ਸੂਬੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਣ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸੋਸ਼ਲ ਮੀਡਿਆ ਤੇ ਹੋਰ ਅਫਵਾਹਾਂ ਤੋਂ ਬਹਿਕਨ ਨਾ ਹੋਣ। ਸਰਕਾਰ ਲੋਕਾਂ ਦੀ ਸਹੂਲਤ ਲਈ ਹਰ ਤਰਾਂ ਦੇ ਇੰਤਜਾਮ ਕਰ ਰਹੀ ਹੈ ਅਤੇ ਸਰਕਾਰ ਨੇ ਇਕ ਵੈਬਸਾਇਟ covidssharyana.in ਸ਼ੁਰੂ ਕੀਤੀ ਹੈ, ਜਿਸ ‘ਤੇ ਰਾਸ਼ਨ, ਕਰਿਆਨ ਦੁੱਧ, ਸਬਜੀ ਤੇ ਫਲ ਅਤੇ ਦਵਾਈਆਂ ਆਦਿ ਦੀ ਸਪਲਾਈ ਕਰਨ ਦੇ ਇਛੁੱਕ ਵਿਅਕਤੀ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ।

 

ਇਸ ਤੋਂ ਇਲਾਵਾ, ਸਵੈਇਛੱਕ ਸੇਵਾ ਲਈ ਵੀ ਇਸ ‘ਤੇ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਹ ਵੈਬਸਾਇਟ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਰੋਜਾਨਾ ਦੀ ਲੋਂੜਾਂ ਦੀ ਚੀਜਾਂ ਸਮੇਂ ‘ਤੇ ਮਿਲ ਸਕਣ। ਇਸ ਵੈਬਸਾਇਟ ‘ਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਲੋਕਾਂ ਨੂੰ ਈ-ਪਾਸ ਜਾਰੀ ਕੀਤੇ ਜਾਣਗੇ।

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਪ੍ਰੈਲ, 2020 ਤਕ ਐਲਾਨ ਕੀਤਾ ਗਿਆ ਪੂਰਾ ਭਾਰਤ ਲਾਕਡਾਵਊਨ ਕੋਰੋਨਾ ਵਾਇਰਸ ਨਾਲ ਲੋਕਾਂ ਦੀ ਖੁਦ ਦੀ, ਪਰਿਵਾਰ ਦੀ ਤੇ ਸਮਾਜ ਦੀ ਸੁਰੱਖਿਆ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਸੁਰੱਖਿਆ ਹੈ। ਪੂਰਾ ਵਿਸ਼ਵ ਇਸ ਜੰਗ ਨਾਲ ਲੜ ਰਿਹਾ ਹੈ। ਸਾਰੀਆਂ ਨੂੰ ਆਪਸੀ ਝਗੜਿਆਂ ਤੋਂ ਉੱਪਰ ਉੱਠ ਕੇ ਵਿਸ਼ਵ ਸੁਰੱਖਿਆ ਲਈ ਮਿਲ ਕੇ ਲੜਣ ਦਾ ਸੰਕਲਪ ਲੈਣਾ ਹੋਵੇਗਾ ਅਤੇ ਇਸ ਨੂੰ ਅਸੀਂ ਲਾਕਡਾਊਨ ਤੋਂ ਸੋਸ਼ਲ ਮੀਡਿਆ ਅਰਥਾਤ ਐਲਡੀ ਤੋਂ ਐਸਡੀ ਬਣਾ ਕੇ ਰਹਾਂਗੇ ਤਦ ਅਸੀਂ ਇਸ ਬਿਮਾਰੀ ਨੂੰ ਜੜੋਂ ਖਤਮ ਕਰ ਸਕਦੇ ਹਾਂ। ਕੋਰੋਨਾ ਹਰਿਆਣਾ ਤੋਂ ਹਾਰੇਗਾ ਅਤੇ ਕੋਰੋਨਾ ਭਾਰਤ ਤੋਂ ਭੱਜੇਗਾ।

ਉਨਾਂ ਦਸਿਆ ਕਿ ਸਾਰੀਆਂ ਤਰਾਂ ਦੀ ਰੋਜਾਨਾ ਦੀ ਲੋਂੜੀਦੀ ਚੀਜਾਂ ਲੋਕਾਂ ਦੇ ਘਰਾਂ ‘ਤੇ ਪੁੱਚਾਉਣ ਲਈ ਜਿਲਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਰਾਹੀਂ ਵਿਆਪਕ ਪ੍ਰਬੰਧ ਕੀਤੇ ਹਨ। ਅਸੀਂ ਪ੍ਰਸ਼ਾਸਨ ਦੇ ਨਾਲ-ਨਾਲ ਵਾਲੰਟਿਅਰਾਂ ਦੇ ਸਹਿਯੋਗ ਲਈ ਪੋਟਰਲ ਵਿਚ ਰਜਿਸਟਰੇਸ਼ਨ ਕਰਵਾਉਣ ਦੀ ਆਨਲਾਇਨ ਵਿਵਸਥਾ ਕੀਤੀ ਹੈ। ਪਿਛਲੇ ਚਾਰ ਦਿਨਾਂ ਅਰਥਾਤ 22 ਮਾਰਚ ਤੋਂ 33,000 ਵਾਲੰਟਿਅਰਾਂ ਨੇ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ, ਜਿੰਨਾਂ ਵਿਚ 546 ਸੇਵਾਮੁਕਤ ਡਾਕਟਰ, 255 ਨਰਸਾਂ, 110 ਪੈਰਾਮੈਡੀਕਲ ਅਮਲਾ, 4700 ਹੋਮ ਡਿਲੀਵਰੀ ਕਰਮਚਾਰੀ, 5700-5700 ਸੋਸ਼ਲ ਡਿਸਟੇਸਿੰਗ ਤੇ ਕਮਿਊਨਿਟੀ ਕਮਿਊਨੇਸ਼ਨ ਬਾਰੇ ਜਾਣਕਾਰੀ ਦੇਣ ਵਾਲੇ ਮਾਹਿਰ ਅਤੇ 6200 ਜਿਲਾ ਮੈਜੀਸਟ੍ਰੇਟ ਨੂੰ ਸਹਿਯੋਗ ਦੇਣ ਵਾਲੇ ਵਿਅਕਤੀ ਸ਼ਾਮਿਲ ਹਨ।

ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਕਿ ਕੋਰੋਨਾ ਵਾਇਰਸ ਦੀ ਜਾਂਚ ਲਈ ਸੂਬੇ ਵਿਚ 5 ਲੈਬ ਦੀ ਸਹੂਲਤ ਮਹੁੱਇਆ ਹੈ ਅਤੇ ਦੋ ਹੋਰ ਟੈਸਟਿੰਗ ਲੈਬ ਦੇ। ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤਰਾਂ, ਵਿਆਪਕ ਮਾਤਰਾ ਵਿਚ 2500 ਆਇਸੋਲੇਟਿਡ ਬੈਡ ਅਤੇ ਲਗਭਗ 6500 ਕਵਾਰੰਟਾਇਨ ਬੈਡ ਮਹੁੱਇਆ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਨਾਲ ਪੀੜਿਤ ਲੋਕਾਂ ਦਾ ਇਲਾਜ ਕਰ ਰਹੇ ਮੈਡੀਕਲ ਸੇਵਾ ਦੇ ਅਧਿਕਾਰੀ ਤੇ ਕਰਮਚਾਰੀ ਜੋਖਿਮ ਚੁੱਕ ਕੇ ਲੋਕਾਂ ਲਈ ਕੰਮ ਕਰ ਰਹੇ ਹਨ। ਇੰਨਾਂ ਦੀ ਤੇ ਇੰਨਾਂ ਦੇ ਪਰਿਵਾਰ ਦੀ ਚਿੰਤਾ ਕਰਨਾ ਵੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ । ਇੰਨਾਂ ਲੋਕਾਂ ਦੇ ਪ੍ਰਤੀ ਅਸੀਂ ਕਰਜਾਈ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਕੋਰੋਨਾ ਰਾਹਤ ਫੰਡ ਦਾ ਗਠਨ ਕੀਤਾ ਹੈ ਅਤੇ ਇਸ ਫੰਡ ਵਿਚ ਹੁਣ ਤਕ 2000 ਤੋਂ ਵੱਧ ਲੋਕਾਂ ਨੜੇ 5.84 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਦਿੱਤਾ ਹੈ। ਉਨਾਂ ਦਸਿਆ ਕਿ ਕੋਈ ਵੀ ਵਿਅਕਤੀ ਇਸ ਫੰਡ ਵਿਚ ਈ-ਬੈਂਕਿੰਗ ਜਾਂ ਆਰਟੀਜੀਐਸ ਜਾਂ ਕਿਊਆਰ ਕੋਰਡ, ਯੂਪੀਆਈ, ਐਨਈਐਫਟੀ ਰਾਹੀਂ ਰਕਮ ਜਮਾਂ ਕਰਵਾ ਸਕਦਾ ਹੈ। ਇਸ ਲਈ ਭਾਰਤੀ ਸਟੇਟ ਬੈਂਕ, ਪੰਚਕੂਲਾ ਵਿਚ ਖਾਤਾ ਨੰਬਰ 39234755902 ਖੋਲਿਆ ਹੈ ਅਤੇ ਬੈਂਕ ਦਾ ਆਈਐਫਐਸਸੀ ਕੋਰਡ 0001509 ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦਿਹਾੜੀਦਾਰ, ਮਜਦੂਰ ਤੇ ਭਵਨ ਨਿਰਮਾਣ ਕੰਮਾਂ ਨਾਲ ਜੁੜੇ ਕਾਮੇ ਤੇ ਬੀਪੀਐਲ ਪਰਿਵਾਰਾਂ ਦੀ ਆਰਥਿਕ ਮਦਦ ਪਹੁੰਚਾਉਣ ਲਈ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਦੇ ਤਹਿਤ 12.56 ਲੱਖ ਪਰਿਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ। ਇੰਨਾਂ ਵਿਚੋਂ 2.76 ਲੱਖ ਪਰਿਵਾਰਾਂ ਨੂੰ 4,000 ਰੁਪਏ ਦੀ ਇਕ ਮੁਸ਼ਤ ਮਦਦ ਵੱਜੋਂ 84.46 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।

 

ਇਸ ਤਰਾਂ, ਭਵਨ ਨਿਰਮਾਣ ਬੋਰਡ ਨਾਲ ਰਜਿਸਟਰਡ 3.85 ਲੱਖ ਕਾਮਿਆਂ ਨੂੰ 1,000 ਰੁਪਏ ਪ੍ਰਤੀ ਹਫਤਾ ਦੇਣ ਦਾ ਫੈਸਲਾ ਕੀਤਾ ਹੈ। ਬੀਪੀਐਲ ਪਰਿਵਾਰਾਂ ਨੂੰ ਵੀ 1000 ਰੁਪਏ ਪ੍ਰਤੀ ਹਫਤਾ ਦਿੱਤਾ ਜਾਵੇਗਾ ਅਤੇ ਜੋ ਪਰਿਵਾਰ ਬੀਪੀਐਲੀ ਸੂਚੀ ਵਿਚ ਨਹੀਂ ਹਨ, ਉਨਾਂ ਦੇ ਰਜਿਸਟਰੇਸ਼ਨ ਦੀ ਵੱਖ ਤੋਂ ਵਿਵਸਥਾ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਬਿਜਲੀ ਦੇ ਬਿਲ ਭਰਨ ‘ਤੇ ਕੈਸ਼ ਕਾਊਂਟਰ ‘ਤੇ ਲਗਣ ਵਾਲੀ ਭੀੜ ਤੋਂ ਬਚਣ ਲਈ ਬਿਜਲੀ ਨਿਗਮਾਂ ਨੇ 14 ਅਪ੍ਰੈਲ, 2020 ਤੋਂ ਕੈਸ਼ ਕਾਊਂਟਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਲੋਕਾਂ ਦੀ ਸਹੂਲਤ ਲਈ ਡਿਜੀਟਲ ਬਿਲ ਭੁਗਤਾਨ ਦੀ ਵਿਵਸਥਾ ਕੀਤੀ ਗਈ ਹੈ। ਲੋਕ ਭਾਵੇਂ ਆਰਟੀਜੀਐਸ ਜਾਂ ਵੀਵੀਪੀਏਪੈਟ ਜਾਂ ਐਨਈਐਫਟੀ ਰਾਹੀਂ ਵੀ ਬਿਜਲ ਬਿਲਾਂ ਦਾ ਭੁਗਤਾਨ ਕਰ ਸਕਦੇ ਹਨ। ਇਸ ਲਈ ਨਿਗਮਾਂ ਵੱਲੋਂ ਉਨਾਂ ਨੇ ਅਗਲੇ ਬਿਲ ਵਿਚ 2 ਫੀਸਦੀ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। 1000 ਰੁਪਏ ਦੇ ਬਿਲ ‘ਤੇ 20 ਰੁਪਏ ਅਤੇ 5000 ਰੁਪਏ ਤਕ ਦੇ ਬਿਲ ‘ਤੇ 100 ਰੁਪਏ ਦੀ ਛੋਟ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਨਾਲ ਜੁੜੀ ਕਿਸੇ ਵੀ ਵਿਭਾਗ ਦੀ ਸਮੱਸਿਆ ਜਾਂ ਆਪਣੇ ਸੁਝਾਅ ਦੇਣ ਲਈ ਅੱਗੇ ਆਉਣ। ਇਸ ਲਈ ਹੈਲਪਲਾਇਨ ਨੰਬਰ 1075 ਅਤੇ 1100 ਜਾਰੀ ਕੀਤੇ ਗਏ ਹਨ।

Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...

xxx web series on alt balaji fir against ekta kapoor in indore – XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ,...

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ...

Haj 2020 very less chances for indians this year committee to refund cancellation – ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ,...

ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ...

AMARINDER REVIEWS UEIP SETS JUNE 30 DEADLINE FOR COMPLETING ONGOING PROJECTS – ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ 30 ਜੂਨ...

ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਨੂੰ 15 ਜੂਨ ਤੱਕ ਫੇਜ਼-1 ਦੇ ਲੰਬਿਤ ਕੰਮ ਅਤੇ ਫੇਜ਼-2 ਅਧੀਨ ਨਵੇਂ ਕੰਮਾਂ ਦੀ ਤਜਵੀਜ਼ ਸੌਂਪਣ ਲਈ...