Coronavirus Jharkhand Fear of social distancing has created havoc beating shopkeeper to death – ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੇ ਦੁਕਾਨਦਾਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ, India Punjabi News

Must read

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

Captain talks with Bhai Nirmal Singh s son and nephew – ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਦਿੱਤਾ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ...

ਕੋਰੋਨਾ ਵਾਇਰਸ ਦੇ ਕਾਰਨ ਸਾਰੇ ਲੋਕਾਂ ਨੂੰ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਦਾ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਝਾਰਖੰਡ ਵਿੱਚ ਇੱਕ ਦੁਕਾਨਦਾਰ ਨੂੰ ਇੱਕ ਵਿਅਕਤੀ ਤੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਵਾਉਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਪਲਾਮੂ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਸ਼ੱਕੀ ਦੇ ਘਰੋਂ ਬਾਹਰ ਆਉਣ ‘ਤੇ 50 ਸਾਲਾ ਦੁਕਾਨਦਾਰ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਉਸ ਵਿਅਕਤੀ ਨੇ ਦੁਕਾਨਦਾਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
 

ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ, ਇਸ ‘ਚ ਦੋ ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਲਾਮੂ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੋਰੋਨਾ ਦੀ ਲਾਗ ਦੇ ਫੈਲਣ ਤੋਂ ਬਾਅਦ ਸ਼ਾਇਦ ਦੇਸ਼ ਵਿਚ ਇਹ ਪਹਿਲਾ ਕੇਸ ਹੈ ਜਦੋਂ ਕਿਸੇ ਸਮਾਜਿਕ ਦੂਰੀ ਦੇ ਵਿਵਾਦ ਵਿੱਚ ਕਿਸੇ ਦੀ ਜਾਨ ਗਈ ਹੈ।
 

ਪਲਾਮੂ ਦੇ ਐਸ.ਪੀ. ਅਜੇ ਲਿੰਡਾ ਨੇ ਬੁੱਧਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਹੈਦਰਾਬਾਦ ਅਤੇ ਬੰਗਲੁਰੂ ਤੋਂ ਆਪਣੇ ਪਿੰਡ ਚੱਕ-ਉਦੈਪੁਰ ਵਾਪਸ ਆਏ ਚਾਰ ਮਜ਼ਦੂਰਾਂ ਰਾਜਨ ਸਾਵ, ਅਸ਼ੀਸ਼ ਸਾਵ, ਛੋਟੂ ਸਾਵ ਅਤੇ ਵਿੱਕੀ ਸਾਵ ਦੀ ਮੁੱਢਲੀ ਜਾਂਚ ਪਾਟਨ ਬਲਾਕ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੀਤੀ ਗਈ ਸੀ। ਉਨ੍ਹਾਂ ਨੂੰ 14 ਦਿਨਾਂ ਤੱਕ ਆਪਣੇ ਘਰ ਵਿੱਚ ਅਲੱਗ ਰਹਿਣ ਦੀ ਹਦਾਇਤ ਦਿੱਤੀ ਗਈ ਸੀ। ਪਰ ਉਹ ਬੀਤੀ ਮੰਗਲਵਾਰ ਸ਼ਾਮ ਨੂੰ ਪਿੰਡ ‘ਚ ਘੁੰਮ ਰਹੇ ਸਨ ਅਤੇ ਕਾਸ਼ੀ ਸਾਵ ਦੀ ਦੁਕਾਨ ‘ਤੇ ਪਹੁੰਚ ਗਏ। ਕਾਸ਼ੀ ਨੇ ਉਨ੍ਹਾਂ ਨੂੰ ਕੋਰੋਨਾ ਦੀ ਲਾਗ ਦਾ ਹਵਾਲਾ ਦਿੰਦਿਆਂ ਪਿੰਡ ‘ਚ ਘੁੰਮਣ ਤੋਂ ਰੋਕਿਆ।
 

ਇਸ ‘ਤੇ ਚਾਰੇ ਭੜਕ ਪਏ ਅਤੇ ਲੜਨਾ ਸ਼ੁਰੂ ਕਰ ਦਿੱਤਾ। ਮਾਰਕੁੱਟ ‘ਚ ਕਾਸ਼ੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਪੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ। ਹਮਲੇ ‘ਚ ਜ਼ਖਮੀ ਹੋਏ ਕਾਸ਼ੀ ਦੇ ਬੇਟੇ ਰਾਕੇਸ਼ ਨੂੰ ਵੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Prime Minister Narendra Modi light lamp in struggle against Corona virus – ਕੋਰੋਨਾ ਵਿਰੁਧ ਸੰਘਰਸ਼ ‘ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ...

India Govt declares distinctive competition during Corona Lockdown – ਭਾਰਤ ਸਰਕਾਰ ਨੇ ਕੋਰੋਨਾ–ਲੌਕਡਾਊਨ ’ਚ ਐਲਾਨਿਆ ਨਿਵੇਕਲਾ ਮੁਕਾਬਲਾ, India Punjabi News

ਅਜਿਹੇ ਵੇਲੇ ਜਦੋਂ ਦੇਸ਼ ਕੋਰੋਨਾ ਦੀ ਵਿਸ਼ਵ–ਪੱਧਰੀ ਮਹਾਂਮਾਰੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ; ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ...

274 districts across the country have been affected due to Coronavirus till date ICMR said No evidence of COVID19 being airborne yet – ਦੇਸ਼...

ਕੋਰੋਨਾ ਦੇ ਕਹਿਰ ਨੇ ਦੇਸ਼ ਭਰ ਵਿੱਚ 274 ਜ਼ਿਲ੍ਹਿਆਂ ਨੂੰ ਪ੍ਰਭਾਵਤ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ...

Captain talks with Bhai Nirmal Singh s son and nephew – ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਦਿੱਤਾ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ...

Covid-19: Former Commandant gives Rs 5 lakh from his pension in relief fund – ਕੋਵਿਡ-19: ਸਾਬਕਾ ਕਮਾਂਡੈਂਟ ਨੇ ਪੈਨਸ਼ਨ `ਚੋਂ ਰਾਹਤ ਫੰਡ ’ਚ ਪਾਏ...

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੋਵਲ ਕੋਰਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ...