PM Modi in Bengal Odisha today in after cyclone Amphan – ਅਮਫ਼ਾਨ ਤਬਾਹੀ : ਪੀਐਮ ਮੋਦੀ ਅੱਜ ਜਾਣਗੇ ਬੰਗਾਲ ਤੇ ਉਡੀਸ਼ਾ, 3 ਮਹੀਨੇ ਬਾਅਦ ਕਰਨਗੇ ਦੌਰਾ, India Punjabi News

Must read

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...

xxx web series on alt balaji fir against ekta kapoor in indore – XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ,...

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ...

Haj 2020 very less chances for indians this year committee to refund cancellation – ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ,...

ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ...

ਪੱਛਮੀ ਬੰਗਾਲ ਤੇ ਉਡੀਸ਼ਾ ‘ਚ ਚੱਕਰਵਾਤੀ ਤੂਫ਼ਾਨ ਅਮਫ਼ਾਨ ਦੀ ਤਬਾਹੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਦੋਵਾਂ ਸੂਬਿਆਂ ਦਾ ਦੌਰਾ ਕਰਨਗੇ। ਪੀਐਮ ਮੋਦੀ ਅਮਫ਼ਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਚੱਕਰਵਾਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।
 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 3 ਮਹੀਨੇ ਬਾਅਦ ਕੋਈ ਦੌਰਾ ਕਰਨ ਜਾ ਰਹੇ ਹਨ। ਮੋਦੀ ਨੇ ਆਖਰੀ ਵਾਰ 29 ਫ਼ਰਵਰੀ ਨੂੰ ਦੌਰਾ ਕੀਤਾ ਸੀ, ਜਦੋਂ ਉਹ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਤੇ ਪ੍ਰਯਾਗਰਾਜ ਗਏ ਸਨ। ਪੀਐਮ ਮੋਦੀ 83 ਦਿਨ ਬਾਅਦ ਪੱਛਮੀ ਬੰਗਾਲ ਤੇ ਉਡੀਸ਼ਾ ਦੀ ਯਾਤਰਾ ‘ਤੇ ਜਾ ਰਹੇ ਹਨ।
 

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਗੰਭੀਰ ਚੱਕਰਵਾਤ ਤੇ ਨੁਕਸਾਨ ਕਦੇ ਨਹੀਂ ਵੇਖਿਆ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੱਕਰਵਾਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਕਹਾਂਗੀ।
 

‘ਅਮਫ਼ਾਨ’ ਦੀ ਤਬਾਹੀ ਤੋਂ ਬਾਅਦ ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ, “ਮੈਂ ਚੱਕਰਵਾਤੀ ਤੂਫ਼ਾਨ ਅਮਫ਼ਾਨ ਕਾਰਨ ਪੱਛਮੀ ਬੰਗਾਲ ਵਿੱਚ ਹੋਏ ਨੁਕਸਾਨ ਦੇ ਦ੍ਰਿਸ਼ ਨੂੰ ਵੇਖਿਆ ਹੈ। ਇਹ ਇੱਕ ਚੁਣੌਤੀ ਭਰਪੂਰ ਸਮਾਂ ਹੈ। ਪੂਰਾ ਦੇਸ਼ ਪੱਛਮੀ ਬੰਗਾਲ ਨਾਲ ਇਕਜੁੱਟ ਹੋ ਕੇ ਖੜ੍ਹਾ ਹੈ। ਸੂਬੇ ਦੇ ਲੋਕਾਂ ਦੀ ਭਲਾਈ ਲਈ ਅਰਦਾਸ ਕਰ ਰਿਹਾ ਹਾਂ। ਸਥਿਤੀ ਨੂੰ ਆਮ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ।”
 

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
 

ਅਮਫਾਨ ਨੇ ਪੱਛਮੀ ਬੰਗਾਲ ‘ਚ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਉੱਥੇ 72 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਤੂਫ਼ਾਨ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਬਹੁਤ ਸਾਰੇ ਪੁਲ ਡਿੱਗ ਗਏ ਹਨ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਤਬਾਹੀ ਦਾ ਦ੍ਰਿਸ਼ ਕੋਲਕਾਤਾ ਤੇ ਸੂਬੇ ਦੇ ਕਈ ਹੋਰ ਹਿੱਸਿਆਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ।





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

Amul Twitter account blocked for speaking out against Dragon public anger erupted on social media – ਚੀਨ ਵਿਰੁੱਧ ਬੋਲਣ ‘ਤੇ ਅਮੂਲ ਦਾ ਟਵਿੱਟਰ ਅਕਾਊਂਟ...

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ...

Rumors about Dawood Ibrahim death again after three years – ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ, India Punjabi News

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ...

xxx web series on alt balaji fir against ekta kapoor in indore – XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ,...

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ...

Haj 2020 very less chances for indians this year committee to refund cancellation – ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ,...

ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ...

AMARINDER REVIEWS UEIP SETS JUNE 30 DEADLINE FOR COMPLETING ONGOING PROJECTS – ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ 30 ਜੂਨ...

ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਨੂੰ 15 ਜੂਨ ਤੱਕ ਫੇਜ਼-1 ਦੇ ਲੰਬਿਤ ਕੰਮ ਅਤੇ ਫੇਜ਼-2 ਅਧੀਨ ਨਵੇਂ ਕੰਮਾਂ ਦੀ ਤਜਵੀਜ਼ ਸੌਂਪਣ ਲਈ...