Govt uncertain about lockdown and does not have exit plan: Sonia Gandhi at 22 opposition parties meet – ਵਿਰੋਧੀ ਦਲਾਂ ਨੂੰ ਸੋਨੀਆ ਗਾਂਧੀ ਨੇ ਕਿਹਾ, ਲੌਕਡਾਊਨ ਲਈ ਕੇਂਦਰ ਸਰਕਾਰ ਕੋਲ ਰਣਨੀਤੀ ਨਹੀਂ, Politics Punjabi News

Must read

ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਨੇ WHO ਛੱਡਣ ਦੀ ਦਿੱਤੀ ਧਮਕੀ

ਦੁਨੀਆਂ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 68,79,502 ਤਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 3,98,737 ਹੋ ਗਿਆ ਹੈ। ਇਸ...

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਲੌਕਡਾਊਨ ਤੋਂ ਬਾਹਰ ਆਉਣ ਲਈ ਸਰਕਾਰ ਕੋਲ ਕੋਈ ਰਣਨੀਤੀ ਨਹੀਂ ਹੋਣ ਦਾ ਦਾਅਵਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਸੰਕਟ ਦੇ ਇਸ ਸਮੇਂ ਵੀ ਸਾਰੀ ਸ਼ਕਤੀਆਂ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਤੱਕ ਸੀਮਤ ਹੈ। 22 ਮੁੱਖ ਵਿਰੋਧੀ ਦਲਾਂ ਦੇ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਰਕਾਰ ਵਿੱਚ ਸੰਘਵਾਦ ਦੀ ਭਾਵਨਾ ਨੂੰ ਭੁਲਾ ਦਿੱਤਾ ਗਿਆ ਹੈ ਅਤੇ ਵਿਰੋਧੀ ਧਿਰ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ।
 

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ 21 ਦਿਨਾਂ ਵਿੱਚ ਜਿੱਤਣ ਦੀ ਪ੍ਰਧਾਨ ਮੰਤਰੀ ਦੀ ਸ਼ੁਰੂਆਤੀ ਆਸ਼ਾ ਸਹੀ ਸਾਬਤ ਨਹੀਂ ਹੋਈ। ਅਜਿਹਾ ਲੱਗਦਾ ਹੈ ਕਿ ਵਾਇਰਸ ਦਵਾਈ ਬਣਨ ਤੱਕ ਮੌਜੂਦ ਰਹਿਣ ਵਾਲਾ ਹੈ। ਮੇਰਾ ਮੰਨਣਾ ਹੈ ਕਿ ਸਰਕਾਰ ਲੌਕਡਾਊਨ ਦੇ ਮਾਪਦੰਡਾਂ ਬਾਰੇ ਯਕੀਨ ਨਹੀਂ ਸੀ। ਉਨ੍ਹਾਂ ਕੋਲੋਂ ਇਸ ਤੋਂ ਬਾਹਰ ਨਿਕਲਣ ਦੀ ਕੋਈ ਰਣਨੀਤੀ ਵੀ ਨਹੀਂ ਹੈ।
 

ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕਰਨ ਅਤੇ ਫੇਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋ ਪੰਜ ਦਿਨਾਂ ਲਈ ਇਸ ਦਾ ਵੇਰਵਾ ਦੇਣ ਤੋਂ ਬਾਅਦ ਇਹ ਬੇਰਹਿਮੀ ਵਾਲਾ ਮਜ਼ਾਕ ਸਾਬਤ ਹੋਇਆ।
 

ਸੋਨੀਆ ਦੇ ਅਨੁਸਾਰ, ਸਾਡੇ ਵਿੱਚੋਂ ਬਹੁਤ ਸਾਰੀਆਂ ਸਮਾਨ ਸੋਚ ਵਾਲੀਆਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਗ਼ਰੀਬਾਂ ਦੇ ਖਾਤਿਆਂ ਵਿੱਚ ਪੈਸਾ ਪਾਇਆ ਜਾਵੇ, ਸਾਰੇ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਵੇ ਅਤੇ ਘਰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਬੱਸ ਅਤੇ ਰੇਲ ਸਹੂਲਤਾਂ ਦਿੱਤੀਆਂ ਜਾਣ। ਅਸੀਂ ਇਹ ਵੀ ਮੰਗ ਕੀਤੀ ਕਿ ਕਰਮਚਾਰੀਆਂ ਅਤੇ ਮਾਲਕਾਂ ਦੀ ਸੁਰੱਖਿਆ ਲਈ ‘ਤਨਖ਼ਾਹ ਸਹਾਇਤਾ ਫੰਡ’ ਬਣਾਇਆ ਜਾਵੇ। ਸਾਡੀ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਜਾਣੇ-ਪਛਾਣੇ ਅਰਥ ਸ਼ਾਸਤਰੀਆਂ ਨੇ ਅਨੁਮਾਨ ਲਗਾਇਆ ਹੈ ਕਿ 2020-21 ਵਿੱਚ ਸਾਡੇ ਦੇਸ਼ ਦੀ ਵਿਕਾਸ ਦਰ -5 ਪ੍ਰਤੀਸ਼ਤ ਹੋ ਸਕਦੀ ਹੈ। ਇਸ ਦੇ ਨਤੀਜੇ  ਭਿਆਨਕ ਹੋਣਗੇ। ਸੋਨੀਆ ਨੇ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਕੋਲ ਕੋਈ ਹੱਲ ਨਹੀਂ ਹੈ, ਪਰ ਇਸ ਨਾਲ ਗ਼ਰੀਬਾਂ ਅਤੇ ਕਮਜ਼ੋਰ ਵਰਗਾਂ ਪ੍ਰਤੀ ਹਮਦਰਦੀ ਨਹੀਂ ਹੈ।

……
 





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਨੇ WHO ਛੱਡਣ ਦੀ ਦਿੱਤੀ ਧਮਕੀ

ਦੁਨੀਆਂ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 68,79,502 ਤਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 3,98,737 ਹੋ ਗਿਆ ਹੈ। ਇਸ...

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...