Small Shopkeepers happy with relaxation during Lockdown 4 – ਲੌਕਡਾਊਨ ’ਚ ਪਾਬੰਦੀਆਂ ਤੋਂ ਛੋਟ ਨੇ ਛੋਟੇ ਦੁਕਾਨਦਾਰਾਂ ਨੂੰ ਦਿੱਤੀ ਵੱਡੀ ਰਾਹਤ, Punjab Punjabi News

Must read

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

ਲੌਕਡਾਊਨ ’ਚ ਪਾਬੰਦੀਆਂ ਹਟਣ ਨਾਲ ਇਸ ਖੇਤਰ ਦੇ ਪ੍ਰਚੂਨ–ਵਿਕਰੇਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਗ੍ਰਹਿ ਮੰਤਰਾਲੇ ਨੇ 17 ਮਈ, 2020 ਨੂੰ ਆਪਣੇ ਇਕ ਹੁਕਮ ਰਾਹੀਂ ਲੌਕਡਾਊਨ ’ਚ ਭਾਵੇਂ ਮਈ ਮਹੀਨੇ ਦੇ ਅੰਤ ਤੱਕ ਵਾਧਾ ਕਰ ਦਿੱਤਾ ਸੀ ਪਰ ਕੁਝ ਖ਼ਾਸ ਪਾਬੰਦੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਸ ਤੋਂ ਬਾਅਦ, ਇਸ ਖੇਤਰ ਦੀਆਂ ਰਾਜ ਸਰਕਾਰਾਂ ਨੇ ਹੋਰ ਪਾਬੰਦੀਆਂ ਹਟਾ ਦਿੱਤੀਆਂ ਹਨ, ਜਿਸ ਨਾਲ ਵਪਾਰਕ ਗਤੀਵਿਧੀਆਂ ਵੀ ਮੁੜ ਸ਼ੁਰੂ ਹੋ ਗਈਆਂ ਹਨ।

ਚੰਡੀਗੜ੍ਹ ਦੇ ਇੱਕ ਦੁਕਾਨਦਾਰ ਸੁਨੀਲ ਕੁਮਾਰ ਨੇ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਕਾਮਿਆਂ ਨੂੰ ਆਪਣੀ ਉਪਜੀਵਕਾ ਕਮਾਉਣ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਾਂ ਆਦਿ ’ਚ ਗਾਹਕਾਂ ਵਿਚਾਲੇ ਸਮਾਜਿਕ–ਦੂਰੀ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਸੈਨੀਟਾਈਜ਼ਰ ਉਪਲਬਧ ਕਰਵਾਏ ਜਾ ਰਹੇ ਹਨ।

ਚੰਡੀਗੜ੍ਹ ਦੀ ਸ਼ਾਸਤਰੀ ਮਾਰਕਿਟ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਉਹ ਕੋਵਿਡ–19 ਨਾਲ ਸਬੰਧਿਤ ਸਾਰੇ ਉਪਾਅ ਕਰ ਰਹੇ ਹਨ। ਚੰਡੀਗੜ੍ਹ ਦੇ ਇੱਕ ਹੋਰ ਦੁਕਾਨਦਾਰ ਨੇ ਕਿਹਾ ਕਿ ਹੁਣ ਕੰਮ ਕਰਨਾ ਵਧੀਆ ਲਗਦਾ ਹੈ ਕਿਉਂਕਿ ਪਿਛਲੇ ਦੋ ਮਹੀਨੇ ਕੁਝ ਨਹੀਂ ਕੀਤਾ। ਇੰਝ ਸਾਨੂੰ ਆਪਣੀ ਉਪਜੀਵਕਾ ਕਮਾਉਣ ਵਿੱਚ ਮਦਦ ਮਿਲੇਗੀ।

ਪੰਜਾਬ ਦੇ ਮਾਲੇਰਕੋਟਲਾ ਨਿਵਾਸੀ ਲੁਹਾਰ ਬਿੱਲੂ ਖਾਨ ਸਰਕਾਰ ਵੱਲੋਂ ਜ਼ਿਆਦਾਤਰ ਸੰਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੇ ਜਾਣ ’ਤੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ 42 ਦਿਨਾਂ ਪਿੱਛੋਂ ਆਪਣੀ ਦੁਕਾਨ ਖੋਲ੍ਹੀ ਹੈ।

ਹੁਕਮਾਂ ਅਨੁਸਾਰ, ਕੰਟੇਨਮੈਂਟ ਜ਼ੋਨਾਂ ਵਿੱਚ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਹੀ ਇਜਾਜ਼ਤ ਹੋਵੇਗੀ। ਇੱਥੇ ਨਿਸ਼ਚਿਤ ਘੇਰੇ ਅੰਦਰ ਸਖ਼ਤ ਕੰਟਰੋਲ ਯਕੀਨੀ ਬਣਾਇਆ ਜਾਵੇਗਾ ਕਿ ਤਾਂ ਜੋ ਇਨ੍ਹਾਂ ਜ਼ੋਨਾਂ ਵਿੱਚ ਮੈਡੀਕਲ ਐਮਰਜੈਂਸੀਆਂ ਤੇ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਕਾਇਮ ਰੱਖਣ ਤੋਂ ਇਲਾਵਾ ਲੋਕਾਂ ਦੀ ਹੋਰ ਕੋਈ ਆਵਾਜਾਈ ਨਾ ਹੋਵੇ।

Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ...