Japani Companies may invest in India s Pharmaceutical and Medical Devices – ਜਾਪਾਨੀ ਕੰਪਨੀਆਂ ਲਾ ਸਕਦੀਆਂ ਭਾਰਤ ਦੇ ਦਵਾ ਤੇ ਮੈਡੀਕਲ ਉਪਕਰਣ ਖੇਤਰ ‘ਚ ਧਨ, India Punjabi News

Must read

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ...

ਨੇਪਾਲ ਦੀ ਸੰਸਦ 9 ਜੂਨ ਨੂੰ ਵਿਵਾਦਿਤ ਨਕਸ਼ੇ ਨੂੰ ਦੇ ਸਕਦੀ ਹੈ ਮਨਜ਼ੂਰੀ

ਨੇਪਾਲੀ ਸੰਸਦ ਦਾ ਪ੍ਰਤੀਨਿਧੀ ਸਦਨ (ਹੇਠਲੇ ਸਦਨ) ਨਵੇਂ ਰਾਜਨੀਤਿਕ ਨਕਸ਼ੇ ਲਈ 9 ਜੂਨ ਨੂੰ ਸੰਵਿਧਾਨਕ ਸੋਧ 'ਤੇ ਮੋਹਰ ਲਗਾਉਣ ਦੀ ਤਿਆਰੀ ਕਰ ਲਈ ਹੈ।...

ਕੋਵਿਡ-19 ਸੰਕਟ ਉਪਰੰਤ ਭਾਰਤ ਤੇ ਜਪਾਨ ‘ਚ ਕਾਰੋਬਾਰ ਤੇ ਵਪਾਰ ਦੀ ਸਾਂਝੇਦਾਰੀ ਲਈ ‘ਮੈਡੀਕਲ ਡਿਵਾਈਸੇਜ਼ ਐਂਡ ਏਪੀਆਈ ਸੈਕਟਰ: ਇਮਰਜਿੰਗ ਆਪਰਚੁਨੀਟੀਜ਼ ‘ਤੇ ਵੈਬੀਨਾਰ ਕਰਵਾਇਆ ਗਿਆ। ਇਹ ਵੈਬੀਨਾਰ ਭਾਰਤ ਦੀ ਟੋਕੀਓ ‘ਚ ਅੰਬੈਸੀ ਵੱਲੋਂ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਫਾਰਮਾਸੀਊਟੀਕਲ ਵਿਭਾਗ ਦੇ ਨਾਲ ਮਿਲ ਕੇ ਕਰਵਾਇਆ ਗਿਆ।

 

ਜਪਾਨ ਲਈ ਭਾਰਤ ਦੇ ਰਾਜਦੂਤ ਸ਼੍ਰੀ ਸੰਜੈ ਕੁਮਾਰ ਵਰਮਾ ਨੇ ਇਸ ਸੁਨਹਿਰੀ ਮੌਕੇ ‘ਤੇ ਭਾਰਤ ਅਤੇ ਜਪਾਨ ਲਈ ਕੋਵਿਡ-19 ਦੇ ਚਲ ਰਹੇ ਸੰਕਟ ਦੇ ਸਬੰਧਾਂ ਨੂੰ ਹੋਰ ਹੁੰਗਾਰਾ ਦੇਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਸਕੱਤਰ ਫਾਰਮਾਸੀਊਟੀਕਲ ਡਾਕਟਰ ਪੀ.ਡੀ.ਵਘੇਲਾ ਨੇ ਭਾਰਤ ਵਿੱਚ ਫਾਰਮਾਸੀਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੱਤੀ ਤੇ ਸੈਕਟਰਲ ਵਿਊ ਪੇਸ਼ ਕੀਤੇ।

 

 

ਉਨ੍ਹਾਂ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਕਾਰੋਬਾਰ ਤੇ ਵਪਾਰ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਦੀ ਪੇਸ਼ਕਾਰੀ ਵੀ ਦਿੱਤੀ। ਜੁਆਇੰਟ ਸਕੱਤਰ ਫਾਰਮਾਸੀਊਟੀਕਲਸ ਨਵਦੀਪ ਰਿਣਵਾ ਨੇ ਮੈਡੀਕਲ ਉਪਕਰਣ ਅਤੇ ਥੋਕ ‘ਚ ਡਰੱਗਸ ਉਤਪਾਦਨ ਦੇ ਨਾਲ-ਨਾਲ ਉਤਪਾਦਨ ਨਾਲ ਜੁੜੀਆਂ ਇਨਸੈਂਟਿਵ ਸਕੀਮਾਂ ਅਤੇ ਥੋਕ ਡਰੱਗਸ/ਮੈਡੀਕਲ ਉਪਕਰਣ ਪਾਰਕਾਂ ਲਈ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਤੇ ਪ੍ਰਤੀਨਿਧੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਹਾ ਲੈਣ ਦੀ ਬੇਨਤੀ ਕੀਤੀ।

 

 

ਫਾਰਮਾਸੀਊਟੀਕਲ ਟ੍ਰੇਡਰਜ਼ ਐਸੋਸੀਏਸ਼ਨ ਅਤੇ ਜਪਾਨ ਫੈਡਰੇਸ਼ਨ ਆਵ੍ ਮੈਡੀਕਲ ਡਿਵਾਈਸੇਜ਼ ਐਸੋਸੀਏਸ਼ਨਸ ਨੇ ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਅਤੇ ਫਾਰਮਾਸੀਊਟੀਕਲ ਅਤੇ ਮੈਡੀਕਲ ਉਪਕਰਣ ਖੇਤਰਾਂ ‘ਚ ਮੌਕੇ ਅਤੇ ਇਸ ਦੇ ਗਲੋਬਲ ਸਪਲਾਈ ਚੇਨ ‘ਤੇ ਅਸਰ ਬਾਰੇ ਚਰਚਾ ਕੀਤੀ ਤੇ ਨਾਲ ਹੀ ਸੁਝਾਅ ਰੱਖਿਆ ਕਿ ਦੋਵੇਂ ਦੇਸ਼ਾਂ ਵਿੱਚ ਸਹਿਯੋਗ ਵਿਸ਼ੇਸ਼ਕਰਕੇ ਏਪੀਆਈਜ਼ ਅਤੇ ਮੈਡੀਕਲ ਉਪਕਰਣਾਂ ਦੀ ਸਪਲਾਈ ਚੇਨ ਦੀ ਸਥਿਰਤਾ ਵਿੱਚਹਿੱਸੇਦਾਰੀ ਪਾ ਸਕਦਾ ਹੈ। ਆਪਣੇ ਜੇਈਟੀਆਰਓ ਚੇਨਈ ਦੇ ਪ੍ਰਤੀਨਿਧੀਆਂ ਨੇ ਵੀ ਏਪੀਆਈ ਖੇਤਰ ਅਤੇ ਮੈਡੀਕਲ ਉਪਕਰਣ ਵਿਚਲੇ ਮੌਕਿਆਂ ਦੀਆਂ ਚੁਣੌਤੀਆਂ ਤੇ ਆਉਣ ਵਾਲੇ ਮੌਕਿਆਂ ਬਾਰੇ ਚਾਨਣਾ ਪਾਇਆ।

 

 

ਸ਼੍ਰੀਮਤੀ ਮੋਨਾ ਕੇ.ਸੀ.ਕੰਧਾਰ, ਮੰਤਰੀ (ਇਕੋਨਾਮਿਕਸ ਐਂਡ ਕਾਮਰਸ), ਈਓਆਈ, ਟੋਕੀਓ ਨੇ ਭਾਰਤੀ ਅਰਥਵਿਵਸਥਾ ਦੀ ਮਜਬੂਤੀ ਤੇ ਲਚੀਲੇਪਣ ਦੀ ਗੱਲ ਦਰਜ ਕਰਵਾਈ ਤੇ ਭਾਰਤ ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਅਤੇ ਨਿਵੇਸ਼ ਮਹੌਲ ਸੁਧਾਰਣ ਲਈ ਐਲਾਨੇ ਆਰਥਿਕ ਪੈਕੇਜ ਤੇ ਪ੍ਰੇਰਣਾ ਦੀ ਵਿਸਤ੍ਰਿਤਜਾਣਕਾਰੀ ਦਿੱਤੀ। ਭਾਰਤੀ ਅਰਥਵਿਵਸਥਾ, ਐਫਡੀਆਈ ਈਕੋਸਿਸਟਮ ਅਤੇ ਜਪਾਨ ਦੇ ਫਾਇਦਿਆਂ ਤੇ ਸਹੂਲਤਾਂ ਬਾਰੇ ਵਿਸ਼ੇਸ਼ ਕਰਕੇ ਚਰਚਾ ਹੋਈ।

 

 

ਜਪਾਨੀ ਸਬਸੀਡਾਇਰੀ ਨਿਪਰੋ ਇੰਡੀਆ ਕਾਰਪੋਰੇਸ਼ਨ ਦੇ ਪ੍ਰਤੀਨਿਧੀਆਂ ਅਤੇ ਈਆਈਐੱਸਏਆਈ ਫਾਰਮਾਸੀਊਟੀਕਲਸ ਇੰਡੀਆ ਪ੍ਰਾਈਵੇਟ ਲਿਮਿਟਡ ਨੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਤੇ ‘ਮੇਕ ਇਨ ਇੰਡੀਆ’ ਜਿਹੇ ਆਪਣੇ ਪ੍ਰੋਗਰਾਮ ਦੇ ਅਨੁਭਵ ਸਾਂਝਾ ਕੀਤੇ।

 

 

ਇੰਡੀਅਨ ਫਾਰਮਾਸੀਊਟੀਕਲ ਐਂਡ ਮੈਡੀਕਲ ਡਿਵਾਈਸ ਐਸੋਸੀਏਸ਼ਨ ਦੇ ਮੁੱਖ ਪ੍ਰਤੀਨਿਧੀਆਂ ਨੇ ਭਾਰਤ ਵਿੱਚ ਭਵਿੱਖੀ ਤਰੱਕੀ ਦੇ ਮੌਕਿਆਂ ਅਤੇ ਫਾਰਮਾਸੀਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ ਦੇ ਅਗਾਂਹਵਧੂ ਮੌਕਿਆਂ ਦੀ ਪੇਸ਼ਕਾਰੀ ਦਿੱਤੀ।

 

 

ਗੁਜਰਾਤ, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਗੋਆ ਰਾਜਾਂ ਦੇ ਪ੍ਰਤੀਨਿਧੀਆਂ ਨੇ ਆਪੋ ਆਪਣੇ ਰਾਜਾਂ ਵਿੱਚ ਨਿਵੇਸ਼ ਦੇ ਮੌਕਿਆਂ ਤੋਂ ਇਲਾਵਾ ਇਨਸੈਂਟਿਵ ਅਤੇ ਟੈਕਸ ਲਾਭਾਂ, ਕਾਰੋਬਾਰ ਕਰਨ ਵਿੱਚ ਅਸਾਨੀ, ਜ਼ਮੀਨ ਦੀ ਉਪਲਬਧਤਾ, ਢਾਂਚਾਗਤ ਸਹੂਲਤਾਂ, ਰੈਗੂਲੇਟਰੀ ਫਰੇਮਵਰਕ ਦੀ ਬਿਹਤਰ ਜਾਣਕਾਰੀ ਦੱਸੀ ਤੇ ਜਪਾਨੀ ਕੰਪਨੀਆਂ ਨੂੰ ਆਪਣੇ ਰਾਜਾਂ ਵਿੱਚ ਨਿਵੇਸ਼ ਦਾ ਸੱਦਾ ਦਿੱਤਾ।

 

 

ਆਂਧਰ ਪ੍ਰਦੇਸ਼ ਮੈਡਟੈਕ ਜੋਨ, ਵੌਕਹਾਰਡਟ, ਸਨ ਫਾਰਮਾ, ਪੈਸੀਆ ਬਾਇਓਟੈਕ ਅਤੇ ਵੱਡੀ ਗਿਣਤੀ ਵਿੱਚ ਹੋਰ ਜਪਾਨੀ ਕੰਪਨੀਆਂ ਦੇ ਪ੍ਰਤੀਨਿਧੀਆਂ ਵੈਬੀਨਾਰ ਵਿੱਚ ਜੀ2ਬੀ ਅਤੇ ਬੀ2ਬੀ ਨੈੱਟਵਰਕਿੰਗ ਦੇ ਹਿੱਸੇ ਦੇ ਵੈਬੀਨਾਰ ਵਿੱਚ ਹਿੱਸਾ ਲਿਆ 

 





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ...

ਨੇਪਾਲ ਦੀ ਸੰਸਦ 9 ਜੂਨ ਨੂੰ ਵਿਵਾਦਿਤ ਨਕਸ਼ੇ ਨੂੰ ਦੇ ਸਕਦੀ ਹੈ ਮਨਜ਼ੂਰੀ

ਨੇਪਾਲੀ ਸੰਸਦ ਦਾ ਪ੍ਰਤੀਨਿਧੀ ਸਦਨ (ਹੇਠਲੇ ਸਦਨ) ਨਵੇਂ ਰਾਜਨੀਤਿਕ ਨਕਸ਼ੇ ਲਈ 9 ਜੂਨ ਨੂੰ ਸੰਵਿਧਾਨਕ ਸੋਧ 'ਤੇ ਮੋਹਰ ਲਗਾਉਣ ਦੀ ਤਿਆਰੀ ਕਰ ਲਈ ਹੈ।...

ਦੇਸ਼ 'ਚ ਕੋਰੋਨਾ ਦਾ ਕਹਿਰ ; ਇੱਕ ਦਿਨ 'ਚ 300 ਲੋਕਾਂ ਦੀ ਮੌਤ, ਕੁੱਲ 6500 ਤੋਂ ਵੱਧ ਮੌਤਾਂ

ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਦੇਸ਼ 'ਚ 24 ਘੰਟੇ ਦੇ ਅੰਦਰ...