Special advisory issued for barber shops haircut salons – ਨਾਈ ਦੀਆਂ ਦੁਕਾਨਾਂ, ਹੇਅਰ ਕੱਟ ਸਲੂਨਜ਼ ਲਈ ਵਿਸ਼ੇਸ਼ ਐਡਵਾਇਜ਼ਰੀ ਜਾਰੀ, Punjab Punjabi News

Must read

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕਰੋਨਾ ਤੋਂ ਬਚਾਅ ਲਈ ਨਾਈ ਦੀਆਂ ਦੁਕਾਨਾਂ ਤੇ ਹੇਅਰ ਕੱਟ ਸਲੂਨਜ਼ ਲਈ ਸਫ਼ਾਈ ਤੇ ਸੈਨੇਟਾਈਜੇਸ਼ਨ ਸਬੰਧੀ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ  ਦੱਸਿਆ ਕਿ ਨਾਈ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸਲੂਨਜ਼ ਵਿੱਚ ਗਾਹਕ ਅਤੇ ਦੁਕਾਨਾਂ ਦਾ ਸਟਾਫ਼ ਬਹੁਤ ਕਰੀਬੀ ਸੰਪਰਕ ਵਿੱਚ ਆਉਂਦੇ ਹਨ ਜਿਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ, ਇਸੇ ਲਈ ਸਰਕਾਰ ਵੱਲੋਂ ਇਨ੍ਹਾਂ ਦੁਕਾਨਾਂ ਲਈ ਸਫ਼ਾਈ ਤੇ ਸੈਨੇਟਾਈਜੇਸ਼ਨ ਸਬੰਧੀ ਇਹ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਸ. ਸੰਧੂ ਨੇ ਹਦਾਇਤ ਕੀਤੀ ਕਿ ਨਾਈ ਦੀਆਂ ਦੁਕਾਨਾਂ ਤੇ ਹੇਅਰ ਕੱਟ ਸਲੂਨ ਇਹ ਯਕੀਨੀ ਬਣਾਉਣ ਕਿ ਜੇਕਰ ਕਿਸੇ ਸਟਾਫ਼ ਮੈਂਬਰ ਨੂੰ ਕੋਰੋਨਾ ਦੇ ਲੱਛਣ ਬੁਖ਼ਾਰ, ਸੁੱਕੀ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਆਦਿ ਹੋਵੇ ਤਾਂ ਅਜਿਹੇ ਵਿਅਕਤੀ ਘਰ ਹੀ ਰਹਿਣ ਅਤੇ ਮੈਡੀਕਲ ਸਲਾਹ ਲਈ ਜਾਵੇ ਅਤੇ ਅਜਿਹੇ ਲੱਛਣਾਂ ਵਾਲੇ ਗਾਹਕ ਨੂੰ ਵੀ ਅਟੈਂਡ ਨਾ ਕੀਤਾ ਜਾਵੇ। ਜਿਥੋਂ ਤੱਕ ਸੰਭਵ ਹੋਵੇ ਗਾਹਕ ਦੇ ਨਾਲ ਕਿਸੇ ਨੂੰ ਆਉਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਮਾਲਿਕ ਇਹ ਵੀ ਯਕੀਨੀ ਬਣਾਵੇ ਕਿ ਦੁਕਾਨ ’ਤੇ ਵਾਧੂ ਇਕੱਠ ਨਾ ਹੋਵੇ।

ਇਨ੍ਹਾਂ ਦੁਕਾਨਾਂ ਦੇ ਮਾਲਕ ਅਤੇ ਸਟਾਫ਼ ਮੈਂਬਰਾਂ ਵੱਲੋਂ ਮਾਸਕ ਪਹਿਨਣਾ ਲਾਜ਼ਮੀ ਹੈ ਜਦੋਂ ਕਿ ਗਾਹਕ ਵੱਲੋਂ ਵੀ ਜਿਥੋਂ ਤੱਕ ਸੰਭਵ ਹੋਵੇ ਮਾਸਕ ਪਹਿਨਿਆ ਜਾਵੇ। ਇਸ ਦੇ ਨਾਲ-ਨਾਲ ਗਾਹਕ ਅਤੇ ਸਟਾਫ਼ ਦੇ ਸੰਪਰਕ ਵਿੱਚ ਆਉਣ ਸਮੇਂ ਕੋਰੋਨਾ ਦੀ ਰੋਕਥਾਮ ਸਬੰਧੀ ਸਮੇਂ ਸਮੇਂ ਉੱਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ,1 ਮੀਟਰ ਸਮਾਜਿਕ ਵਿੱਥਤਾ, ਛਿੱਕਦੇ-ਖੰਘਦੇ ਸਮੇਂ ਰੁਮਾਲ ਦੀ ਵਰਤੋਂ, ਬਿਮਾਰੀ ਦੇ ਲੱਛਣਾਂ ਪ੍ਰਤੀ ਚੌਕਸੀ ਅਤੇ ਜਨਤਕ ਥਾਂਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ।

ਦੁਕਾਨ ਮਾਲਕ ਵੱਲੋਂ ਗ੍ਰਾਹਕਾਂ ਨੂੰ ਡਿਜੀਟਲ ਪੇਮੈਂਟ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਨਕਦੀ ਲਈ ਜਾਂਦੀ ਹੈ ਤਾਂ ਨਕਦੀ ਲੈਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਟਾਫ਼ ਤੇ ਗਾਹਕ ਵੱਲੋਂ ਹੱਥ ਸੈਨੇਟਾਈਜ਼ ਕੀਤੇ ਜਾਣੇ।

ਦੁਕਾਨ ਦੇ ਆਮ ਵਰਤੋਂ ਵਾਲੇ ਖ਼ੇਤਰ ਨੂੰ ਹਰੇਕ 2-3 ਘੰਟਿਆਂ ਬਾਅਦ ਸਾਫ਼ ਕੀਤਾ ਜਾਵੇ ਅਤੇ ਫਰਸ਼ 1% ਸੋਡੀਅਮ ਹਾਈਪੋਕਲੋਰਾਈਟ ਜਾਂ ਇਸ ਵਰਗੇ ਹੋਰ ਰੋਗਾਣੂ ਮਾਰੂ ਪਦਾਰਥ ਨਾਲ ਸਾਫ਼ ਕੀਤੀ ਜਾਵੇ। ਫਰਨੀਚਰ ਅਤੇ ਵਾਰ ਵਾਰ ਛੂਹੇ ਜਾਣ ਵਾਲਾ ਸਮਾਨ ਵਾਰ ਵਾਰ ਸੈਨੇਟਾਈਜ਼ ਕੀਤਾ ਜਾਵੇ। ਕੈਂਚੀ, ਉਸਤਰਾ, ਕੰਘੇ ਅਤੇ ਸਟਾਈਲਿੰਗ ਉਪਕਰਨ ਆਦਿ ਹਰੇਕ ਵਰਤੋਂ ਤੋਂ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕਰੇ ਜਾਣ। ਜਾਮਾ, ਤੌਲੀਏ ਆਦਿ ਸਬੰਧਤ ਆਈਟਮਜ਼ ਸਾਫ਼ ਹੋਣ ਅਤੇ ਨਿਯਮਤ ਤੌਰ ਤੇ ਧੋਅ ਲਈਆਂ ਜਾਣ ਅਤੇ ਇਕ ਤੋਂ ਵੱਧ ਗ੍ਰਾਹਕ ਲਈ ਇਹਨਾਂ ਦੀ ਵਾਰ ਵਾਰ ਵਰਤੋਂ ਨਾ ਕੀਤੀ ਜਾਵੇ।

Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ...