TIMELINE TO AFFIX HIGH SECURITY REGISTRATION PLATES ON VEHICLES EXTENDED TILL 30 JUNE: RAZIA SULTANA – ਵਾਹਨਾਂ ‘ਤੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਦੀ ਮਿਤੀ ‘ਚ 30 ਜੂਨ ਤੱਕ ਵਾਧਾ , Punjab Punjabi News

Must read

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ...

ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ, 2020 ਤੱਕ ਵਧਾ ਦਿੱਤੀ ਹੈ। ਇਹ ਪਲੇਟਾਂ ਲਗਾਉਣ ਸਬੰਧੀ ਸਾਰੇ ਵਾਹਨ ਮਾਲਕਾਂ ਲਈ ਆਖ਼ਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਤਾਰੀਖ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਇਥੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।

 

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਸਾਰੇ ਵਾਹਨਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਵੱਲੋਂ ਇਸ ਸਬੰਧ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨਾਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਉਨ੍ਹਾਂ ਵਾਹਨ ਮਾਲਕਾਂ ਨੂੰ 30 ਜੂਨ, 2020 ਤੱਕ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਵਾਉਣ ਦਾ ਆਖ਼ਰੀ ਮੌਕਾ ਦਿੱਤਾ ਹੈ ਜਿਨ੍ਹਾਂ ਨੇ ਇਹ ਪਲੇਟਾਂ ਨਹੀਂ ਲਗਵਾਈਆਂ। 

 

ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਮੌਜੂਦਾ 22 ਫਿਟਮੈਂਟ ਸੈਂਟਰਾਂ ਤੋਂ ਇਲਾਵਾ ਸਬ ਡਵੀਜ਼ਨਲ ਪੱਧਰ ‘ਤੇ 45 ਹੋਰ ਫਿਟਮੈਂਟ ਸੈਂਟਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਅਤੇ ਕੋਵਿਡ-19 ਦੀ ਰੋਕਥਾਮ ਲਈ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ, ਵਾਹਨ ਮਾਲਕਾਂ ਨੂੰ ਫਿੱਟਮੈਂਟ ਸੈਂਟਰਾਂ ਵਿਚ ਜਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦੀ ਜਰੂਰਤ ਨਹੀਂ ਪਵੇਗੀ। 

 

ਵਾਹਨਾ ਮਾਲਕਾਂ ਦੀ ਸਹੂਲਤ ਲਈ ਮੁਲਾਕਾਤ ਦੀ ਪੂਰਵ-ਬੁਕਿੰਗ ਦੀ ਇੱਕ ਆਨਲਾਈਨ ਪ੍ਰਣਾਲੀ ਚਾਲੂ ਕਰਨ ਅਤੇ ਇਕ ਮੋਬਾਈਲ ਐਪਲੀਕੇਸ਼ਨ ਐਚਐਸਆਰਪੀ ਪੰਜਾਬ ਤੋਂ ਇਲਾਵਾ ਫੀਸਾਂ ਦੀ ਅਦਾਇਗੀ www.Punjabhsrp.in ‘ਤੇ ਕੀਤੀ ਜਾ ਸਕਦੀ ਹੈ।  

 

ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪ੍ਰੈਲ, 2019 ਤੋਂ ਨਿਰਮਿਤ ਵਾਹਨਾਂ ਦੀ ਐਚ.ਐਸ.ਆਰ.ਪੀ. ਸਬੰਧਤ ਏਜੰਸੀਆਂ ਤੋਂ ਲਗਾਈ ਜਾਣੀ ਹੈ ਜਿੱਥੋਂ ਵਾਹਨ ਖਰੀਦੇ ਗਏ ਹਨ।
 

ਮੰਤਰੀ ਨੇ ਅੱਗੇ ਕਿਹਾ ਕਿ ਜਨਤਾ ਦੀ ਸਹੂਲਤ ਲਈ ਅਤੇ ਸ਼ੋਸ਼ਣ ਨੂੰ ਰੋਕਣ ਲਈ ਘਰ ਵਿਚ ਐਚ.ਐਸ.ਆਰ.ਪੀ. ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਹ ਸਹੂਲਤ ਅਖ਼ਤਿਆਰੀ ਹੈ ਜਿਸ ਤਹਿਤ ਵਾਹਨ ਮਾਲਕ ਇਹ ਸੁਵਿਧਾ 2 ਅਤੇ 3 ਪਹਿਆ ਵਾਹਨ ਲਈ 100 / – ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ 150 / – ਰੁਪਏ ਅਤੇ ਹੋਰ ਦਾ ਭੁਗਤਾਨ ਕਰਕੇ ਪ੍ਰਾਪਤ ਕਰ ਸਕਦੇ ਹਨ।

 

ਇਸ ਸੰਬੰਧੀ ਕਿਸੇ ਵੀ ਪੁੱਛਗਿੱਛ ਲਈ ਵਾਹਨ ਮਾਲਕਾਂ ਦੇ ਮਾਰਗ ਦਰਸ਼ਨ ਲਈ ਇਕ ਹੈਲਪਲਾਈਨ ਨੰਬਰ 7888498859 ਅਤੇ 7888498853, ਅਤੇ ਈਮੇਲ customer.care@hsrppunjab.com  ਦਿੱਤੇ ਗਏ ਹਨ।

 





Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...

ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰ

ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ...

ਨੇਪਾਲ ਦੀ ਸੰਸਦ 9 ਜੂਨ ਨੂੰ ਵਿਵਾਦਿਤ ਨਕਸ਼ੇ ਨੂੰ ਦੇ ਸਕਦੀ ਹੈ ਮਨਜ਼ੂਰੀ

ਨੇਪਾਲੀ ਸੰਸਦ ਦਾ ਪ੍ਰਤੀਨਿਧੀ ਸਦਨ (ਹੇਠਲੇ ਸਦਨ) ਨਵੇਂ ਰਾਜਨੀਤਿਕ ਨਕਸ਼ੇ ਲਈ 9 ਜੂਨ ਨੂੰ ਸੰਵਿਧਾਨਕ ਸੋਧ 'ਤੇ ਮੋਹਰ ਲਗਾਉਣ ਦੀ ਤਿਆਰੀ ਕਰ ਲਈ ਹੈ।...