Bihar girl cycling 1200 km with father impresses Ivanka Trump – ਬਿਹਾਰ ਦੀ ਇਸ ਲੜਕੀ ਦੀ ਮੁਰੀਦ ਹੋਈ ਇਵਾਂਕਾ ਟਰੰਪ, World Punjabi News

Must read

ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਨੇ WHO ਛੱਡਣ ਦੀ ਦਿੱਤੀ ਧਮਕੀ

ਦੁਨੀਆਂ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 68,79,502 ਤਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 3,98,737 ਹੋ ਗਿਆ ਹੈ। ਇਸ...

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਵੀ ਜਯੋਤੀ ਕੁਮਾਰੀ ਦੀ ਮੁਰੀਦ ਹੋ ਗਈ ਹੈ। ਉਨ੍ਹਾਂ ਟਵਿੱਟਰ ‘ਤੇ ਉਸ ਦੀ ਕਹਾਣੀ ਨੂੰ ਸ਼ੇਅਰ ਕਰਦੇ ਹੋਏ ਉਸ ਵੱਲੋਂ ਕੀਤੇ ਗਏ ਕੰਮ ਨੂੰ ਧੀਰਜ ਅਤੇ ਪ੍ਰੇਮ ਦੀ ਸੁੰਦਰ ਮਿਸਾਲ ਕਰਾਰ ਦਿੱਤਾ ਹੈ।
 
ਦੱਸਣਯੋਗ ਹੈ ਕਿ ਜਯੋਤੀ ਅਤੇ ਉਸ ਦੇ ਪਿਤਾ ਹਰਿਆਣਾ ਦੇ ਗੁਰੂਗ੍ਰਾਮ ‘ਚ ਰਹਿੰਦੇ ਸਨ ਪ੍ਰੰਤੂ ਲਾਕਡਾਊਨ ਦੌਰਾਨ ਪਿਤਾ ਮੋਹਨ ਪਾਸਵਾਨ ਇਕ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਹ ਘਰ ਜਾਣ ਦੀ ਸਥਿਤੀ ਵਿਚ ਨਹੀਂ ਸਨ। ਅਜਿਹੇ ਸਮੇਂ ਧੀ ਜਯੋਤੀ 10 ਮਈ ਨੂੰ ਗੁਰੂਗ੍ਰਾਮ ਤੋਂ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ 1,200 ਕਿਲੋਮੀਟਰ ਦੂਰ ਬਿਹਾਰ ਦੇ ਦਰਭੰਗਾ ਲਈ ਰਵਾਨਾ ਹੋਈ ਅਤੇ 16 ਮਈ ਨੂੰ ਘਰ ਪੁੱਜੀ।
 
ਇਵਾਂਕਾ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ 15 ਸਾਲਾਂ ਦੀ ਜਯੋਤੀ ਕੁਮਾਰੀ ਜ਼ਖ਼ਮੀ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਸੱਤ ਦਿਨਾਂ ਵਿਚ 1,200 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਿੰਡ ਪੁੱਜੀ। ਧੀਰਜ ਅਤੇ ਪਿਆਰ ਦੀ ਇਸ ਸੁੰਦਰ ਮਿਸਾਲ ਨੇ ਭਾਰਤੀਆਂ ਅਤੇ ਸਾਈਕਲਿੰਗ ਫੈਡਰੇਸ਼ਨ ਦਾ ਧਿਆਨ ਖਿੱਚਿਆ ਹੈ।
 
ਦੱਸਣਯੋਗ ਹੈ ਕਿ ਦਰਭੰਗਾ ਦੇ ਕਮਤੌਲ ਖੇਤਰ ਦੇ ਸਿਰਹੁੱਲੀ ਪਿੰਡ ਵਾਸੀ ਜਯੋਤੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਮਾਂ ਫੂਲੋ ਦੇਵੀ ਆਂਗਨਵਾੜੀ ਵਿਚ ਸਹਾਇਕਾ ਹੈ। ਪੰਜ ਭਰਾਵਾਂ-ਭੈਣਾਂ ਵਿਚ ਦੂਜੇ ਨੰਬਰ ਦੀ ਜਯੋਤੀ ਪੈਸੇ ਦੀ ਘਾਟ ਕਾਰਨ ਅੱਠਵੀਂ ਦੀ ਪੜ੍ਹਾਈ ਵਿਚਾਲੇ ਛੱਡ ਚੁੱਕੀ ਹੈ। ਹਾਲਾਂਕਿ ਬਿਮਾਰ ਪਿਤਾ ਨੂੰ ਘਰ ਲਿਆਉਣ ਪਿੱਛੋਂ ਭਾਰਤੀ ਸਾਈਕਲਿੰਗ ਫੈਡਰੇਸ਼ਨ (ਸੀਐੱਫਆਈ) ਨੇ ਉਸ ਨੂੰ ਟ੍ਰਾਇਲ ਲਈ ਸੱਦਾ ਦਿੱਤਾ ਹੈ। 
 
ਸੀਐਫਆਈ ਦੇ ਪ੍ਰਧਾਨ ਓਂਕਾਰ ਸਿੰਘ ਨੇ ਕਿਹਾ ਕਿ ਜੇਕਰ ਜਯੋਤੀ ਟ੍ਰਾਇਲ ਪਾਸ ਕਰ ਲੈਂਦੀ ਹੈ ਤਾਂ ਉਸ ਨੂੰ ਦਿੱਲੀ ਸਥਿਤ ਇੰਦਰਾ ਗਾਂਧੀ ਅਕਾਦਮੀ ਵਿਚ ਸਿਖਲਾਈ ਲਈ ਚੁਣਿਆ ਜਾਵੇਗਾ। ਸੀਐਫਆਈ ਦੇ ਸੱਦੇ ‘ਤੇ ਜਯੋਤੀ ਦਾ ਕਹਿਣਾ ਹੈ ਕਿ ਉਸ ਨੇ ਸਾਈਕਲਿੰਗ ਦੇ ਬਾਰੇ ਵਿਚ ਕਦੇ ਸੋਚਿਆ ਨਹੀਂ ਸੀ ਪ੍ਰੰਤੂ ਹੁਣ ਇਸ ਲਈ ਪੂਰੀ ਮਿਹਨਤ ਕਰੇਗੀ।

Source link

- Advertisement -

More articles

LEAVE A REPLY

Please enter your comment!
Please enter your name here

- Advertisement -

Latest article

ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਨੇ WHO ਛੱਡਣ ਦੀ ਦਿੱਤੀ ਧਮਕੀ

ਦੁਨੀਆਂ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 68,79,502 ਤਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 3,98,737 ਹੋ ਗਿਆ ਹੈ। ਇਸ...

ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾ

ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ...

ਸਾਊਥਾਲ ਦੇ ਗੁਰੂਘਰ ’ਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਤੋਂ ਸਿੱਖ ਸੰਗਤ ’ਚ ਹੰਗਾਮਾ

ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦੁਆਰ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਸ਼ਾਲ ਤਸਵੀਰ ਲਾਏ ਜਾਣ ’ਤੇ ਸਿੱਖ ਸੰਗਤ...

ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲ

ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ...

ਫੇਸਬੁੱਕ ਨੇ ਨਫ਼ਰਤ ਫੈਲਾਉਣ ਵਾਲੇ ਲਗਭਗ 200 ਖਾਤੇ ਹਟਾਏ

ਫੇਸਬੁੱਕ ਨੇ ਚਿੱਟੇ ਰੰਗ ਵਾਲਿਆਂ ਨੂੰ ਸਭ ਤੋਂ ਵਧੀਆ ਮੰਨਣ ਵਾਲੇ ਸਮੂਹਾਂ ਨਾਲ ਜੁੜੇ ਲਗਭਗ 200 ਸੋਸ਼ਲ ਮੀਡੀਆ ਅਕਾਉਂਟਸ ਨੂੰ ਹਟਾ ਦਿੱਤਾ ਹੈ। ਕੰਪਨੀ...